ਨਵੇਂ ਚੌਂਕੀ ਇੰਚਾਰਜ ਬੋਧ ਰਾਜ ਨੇ ਸੰਭਾਲਿਆ ਘਰੋਟਾ ਚੌਂਕੀ ਦਾ ਚਾਰਜ
ਘਰੋਟਾ, 6 ਸਤੰਬਰ (ਸੰਜੀਵ ਗੁਪਤਾ)-ਪੁਲਿਸ ਚੌਂਕੀ ਘਰੋਟਾ ਦੇ ਨਵੇਂ ਚੌਂਕੀ ਇੰਚਾਰਜ ਬੋਧ ਰਾਜ ਵਲੋਂ ਚੌਂਕੀ ਦਾ ਚਾਰਜ ਸੰਭਾਲਣ ਉਪਰੰਤ ਇਲਾਕੇ ਦੇ ਪੰਚਾਂ, ਸਰਪੰਚਾਂ ਤੇ ਹੋਰ ਮੋਹਤਬਰ ਵਿਅਕਤੀਆਂ ਨਾਲ ਪੁਲਿਸ-ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ । ਮੀਟਿੰਗ ਦੌਰਾਨ ਇਲਾਕੇ ’ਚ ਅਮਨ-ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਲੋਕਾਂ ਤੋਂ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ।
ਘਰੋਟਾ, 6 ਸਤੰਬਰ (ਸੰਜੀਵ ਗੁਪਤਾ)-ਪੁਲਿਸ ਚੌਂਕੀ ਘਰੋਟਾ ਦੇ ਨਵੇਂ ਚੌਂਕੀ ਇੰਚਾਰਜ ਬੋਧ ਰਾਜ ਵਲੋਂ ਚੌਂਕੀ ਦਾ ਚਾਰਜ ਸੰਭਾਲਣ ਉਪਰੰਤ ਇਲਾਕੇ ਦੇ ਪੰਚਾਂ, ਸਰਪੰਚਾਂ ਤੇ ਹੋਰ ਮੋਹਤਬਰ ਵਿਅਕਤੀਆਂ ਨਾਲ ਪੁਲਿਸ-ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ । ਮੀਟਿੰਗ ਦੌਰਾਨ ਇਲਾਕੇ ’ਚ ਅਮਨ-ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਲੋਕਾਂ ਤੋਂ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ । ਚੌਂਕੀ ਇੰਚਾਰਜ ਬੋਧ ਰਾਜ ਨੇ ਕਿਹਾ ਕਿ ਪੁਲਿਸ ਤੇ ਜਨਤਾ ਦੇ ਆਪਸੀ ਸਹਿਯੋਗ ਨਾਲ ਹੀ ਸਮਾਜ ਵਿਰੋਧੀ ਤੇ ਮਾੜੇ ਅਨਸਰਾਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਪਾਇਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਇਲਾਕੇ ਵਿਚ ਨਸ਼ਿਆਂ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾਵੇਗੀ ਅਤੇ ਨਸ਼ੇ ਦੇ ਕਾਰੋਬਾਰ ਜਾਂ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ । ਉਨ੍ਹਾਂ ਸਕੂਲਾਂ ਦੀ ਛੁੱਟੀ ਦੇ ਸਮੇਂ ਸਕੂਲਾਂ ਦੇ ਆਸ-ਪਾਸ ਆਵਾਰਾਗਰਦੀ ਕਰਨ ਵਾਲੇ ਨੌਜਵਾਨਾਂ ’ਤੇ ਵੀ ਨਜ਼ਰ ਰੱਖਣ ਦੀ ਗੱਲ ਕਹੀ ਅਤੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਵਿਸ਼ੇਸ਼ ਤਰਜ਼ੀਹ ਦਿੱਤੀ ਜਾਵੇਗੀ । ਬੋਧ ਰਾਜ ਨੇ ਕਿਹਾ ਕਿ ਚੌਂਕੀ ਵਿਚ ਆਉਣ ਵਾਲੇ ਹਰ ਵਿਅਕਤੀ ਨਾਲ ਪੂਰੇ ਮਾਣ-ਸਨਮਾਨ ਨਾਲ ਪੇਸ਼ ਆਇਆ ਜਾਵੇਗਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦੇ ਹੱਲ ਲਈ ਯਤਨ ਕੀਤੇ ਜਾਣਗੇ । ਇਸ ਮੌਕੇ ਕਮਾਂਡੈਂਟ ਅਸ਼ੋਕ ਕੁਮਾਰ, ਸਰਪੰਚ ਪਰਵੇਸ਼ ਸਿੰਘ, ਸਰਪੰਚ ਜਿੰਮੀ ਠਾਕੁਰ, ਵਿਜੇ ਸਿੰਘ, ਰਣਧੀਰ ਸਿੰਘ, ਰਸਪਾਲ ਸਿੰਘ, ਬਰਿਆਮ ਸਿੰਘ, ਰਜਨੀਸ਼ ਕੁਮਾਰ, ਸਰਜੀਵਨ, ਮਨਮੋਹਨ ਸਿੰਘ, ਪ੍ਰਤਾਪ ਸਿੰਘ, ਰਾਮ ਲਾਲ ਸਮੇਤ ਇਲਾਕੇ ਦੇ ਪੰਚ, ਸਰਪੰਚ ਅਤੇ ਕਈ ਮੋਹਤਬਰ ਵਿਅਕਤੀ ਹਾਜ਼ਰ ਸਨ ।