08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਾਬਕਾ ਵਿਧਾਇਕ ਜੋਗਿੰਦਰ ਪਾਲ ਤੇ ਬਲਾਕ ਪ੍ਰਧਾਨ ਹਰਸ਼ ਸ਼ਰਮਾ ਨੇ ਬਲਾਕ ਦੇ ਵੱਖ-ਵੱਖ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ

ਨਰੋਟ ਜੈਮਲ ਸਿੰਘ, 6 ਸਤੰਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਅੱਡਾ ਬਣੀ ਲੋਧੀ ਕਾਂਗਰਸ ਦੇ ਦਫ਼ਤਰ ਵਿਖੇ ਬਲਾਕ ਪ੍ਰਧਾਨ ਹਰਸ਼ ਸ਼ਰਮਾ ਦੀ ਅਗਵਾਈ ਹੇਠ ਬਲਾਕ ਦੀ 31 ਮੈਂਬਰੀ ਕਮੇਟੀ ਦੇ ਨਿਯੁਕਤੀ ਪੱਤਰ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਜਿਸ ’ਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਮੁੱਖ ਮਹਿਮਾਨ ਵਜੋਂ ਪਹੁੰਚੇ ।

ਰਾਮ ਲੁਭਾਇਆ ਮਾਜਰਾ ਨੂੰ ਸੀਨੀਅਰ ਮੀਤ ਪ੍ਰਧਾਨ ਵਜੋਂ ਨਿਯੁਕਤੀ ਪੱਤਰ ਦਿੰਦੇ ਹੋਏ ਸਾਬਕਾ ਵਿਧਾਇਕ ਜੋਗਿੰਦਰ ਪਾਲ ਬਲਾਕ ਪ੍ਰਧਾਨ ਹਰਸ਼ ਸ਼ਰਮਾ ਤੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੱਕੀ ਤੇ (ਹੇਠਾਂ) ਕਾਂਗਰਸੀ ਵਰਕਰਾਂ ਦਾ ਇਕੱਠ। ਤਸਵੀਰਾਂ: ਸ਼ਸ਼ੀ ਕੁਮਾਰ 07-09-2026
ਨਰੋਟ ਜੈਮਲ ਸਿੰਘ, 6 ਸਤੰਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਅੱਡਾ ਬਣੀ ਲੋਧੀ ਕਾਂਗਰਸ ਦੇ ਦਫ਼ਤਰ ਵਿਖੇ ਬਲਾਕ ਪ੍ਰਧਾਨ ਹਰਸ਼ ਸ਼ਰਮਾ ਦੀ ਅਗਵਾਈ ਹੇਠ ਬਲਾਕ ਦੀ 31 ਮੈਂਬਰੀ ਕਮੇਟੀ ਦੇ ਨਿਯੁਕਤੀ ਪੱਤਰ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਜਿਸ ’ਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਮੁੱਖ ਮਹਿਮਾਨ ਵਜੋਂ ਪਹੁੰਚੇ । ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਕਮੇਟੀ ਬਲਾਕ ਸਰਨਾ ਦੇ ਪ੍ਰਧਾਨ ਗੁਰਨਾਮ ਸਿੰਘ ਛੀਨਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਮਾਸਟਰ ਰਣਵਿਜੇ ਸਿੰਘ, ਮਾਰਕੀਟ ਕਮੇਟੀ ਨਰੋਟ ਜੈਮਲ ਸਿੰਘ ਦੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੱਕੀ ਤੇ ਸਾਬਕਾ ਚੇਅਰਮੈਨ ਤਰਸੇਮ ਲਾਲ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ । ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਤੇ ਬਲਾਕ ਪ੍ਰਧਾਨ ਹਰਸ਼ ਸ਼ਰਮਾ ਨੇ ਬਲਾਕ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਵੱਖ-ਵੱਖ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ । ਬਲਾਕ ਤਾਰਾਗੜ੍ਹ ਕਾਂਗਰਸ ਦੀ ਨਵੀਂ ਬਣੀ ਕਮੇਟੀ ’ਚ ਰਾਮ ਲੁਭਾਇਆ ਮਾਜਰਾ ਨੂੰ ਸੀਨੀਅਰ ਮੀਤ ਪ੍ਰਧਾਨ ਸ਼ਸ਼ੀ ਕੁਮਾਰ ਤਾਰਾਗੜ੍ਹ, ਵਿਕਰਾਂਤ ਮਿੱਕੀ, ਰਜੇਸ਼ ਕੁਮਾਰ ਛੋਟਾ ਤਲੂਰ, ਮਦਨ ਗੋਪਾਲ ਗੁਗਰਾਂ ਨੂੰ ਮੀਤ ਪ੍ਰਧਾਨ ਬਣਾ ਕੇ ਨਿਯੁਕਤੀ ਪੱਤਰ ਦੇ ਦਿੱਤੇ ਗਏ । ਬਕਨੌਰ ਤੋਂ ਸਰਪੰਚ ਦੀਪਕ ਰਾਜ ਮਿੰਟੂ, ਸ਼ੁਮੇਸ਼ ਕੁਮਾਰ ਮਿੱਠੂ, ਬਲਦੇਵ ਸਿੰਘ ਮਦਾਰਪੁਰ, ਮਨਜੀਤ ਸਿੰਘ ਨਰਾਇਣਪੁਰ, ਸਰਪੰਚ ਸੋਹਨ ਸਿੰਘ ਨਰਾਇਣਪੁਰ, ਮੁਕੇਸ਼ ਕੁਮਾਰ ਫੂਲਪੁਰ ਬਲਵੰਤ ਸਿੰਘ ਗੋਲਾ, ਬਲਵਿੰਦਰ ਸਿੰਘ ਦਤਿਆਲ ਤੇ ਨਵਦੀਪ ਸਿੰਘ ਭਗਵਾਨਪੁਰ ਨੂੰ ਜਨਰਲ ਸਕੱਤਰ ਬਣਾਇਆ ਗਿਆ । ਗੁਰਦੇਵ ਸਿੰਘ ਸੈਦੀਪੁਰ, ਸੁਖਚੈਨ ਸਿੰਘ ਅਖਵਾੜਾ ਬਚਨ ਸਿੰਘ ਮਜੀਰੀ ਜੱਟਾਂ, ਅੰਜੂ ਬਾਲਾ ਖੋਜਕੀ ਚੱਕ, ਬਿਸ਼ੰਬਰ ਦਾਸ ਮਾਨ ਸਿੰਘਪੁਰ, ਅਰਜਨ ਕੁਮਾਰ ਪਲਾਹ, ਕਾਲੀ ਠਾਕੁਰ ਗਾਜੀ ਬਾੜਮਾ ਸੁਭਾਸ਼ ਚੰਦ ਪੰਮਾ, ਨੰਬਰਦਾਰ ਯੁਵਰਾਜ ਸਿੰਘ ਡਿੰਪਲ ਬੇਗੋਵਾਲ, ਸਾਬਕਾ ਸਰਪੰਚ ਸੁਰਿੰਦਰ ਕੁਮਾਰ ਕੋਲੀਆਂ, ਅਸ਼ਵਨੀ ਕੁਮਾਰ ਪਹਾੜੋਚੱਕ, ਬਲਕਾਰ ਸਿੰਘ ਖਿਆਲਾ ਨੂੰ ਸਕੱਤਰ, ਲਕਿੰਦਰ ਸ਼ਰਮਾ ਬਮਿਆਲ ਨੂੰ ਬੁਲਾਰਾ ਅਭੇ ਮਸੀਹ ਤਾਰਾਗੜ੍ਹ ਨੂੰ ਮੀਡੀਆ ਇੰਚਾਰਜ, ਰਜਨੀ ਬਮਿਆਲ ਨੂੰ ਮੀਡੀਆ ਸਕੱਤਰ, ਅਰਵਿੰਦ ਸਲਾਰੀਆ ਬਮਿਆਲ ਨੂੰ ਸੋਸ਼ਲ ਮੀਡੀਆ ਇੰਚਾਰਜ, ਸਰਪੰਚ ਅਜੇ ਠਾਕਰ ਮਜੀਰੀ ਨੂੰ ਸੋਸ਼ਲ ਮੀਡੀਆ ਕੋਆਰਡੀਨੇਟਰ ਅਤੇ ਸੀਤਾ ਰਾਮ ਮੁੱਠੀ ਨੂੰ ਸੋਸ਼ਲ ਮੀਡੀਆ ਕੋਆਰਡੀਨੇਟਰ ਵਜੋਂ ਨਿਯੁਕਤੀ ਪੱਤਰ ਦਿੱਤੇ ਗਏ । ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਬਲਾਕ ਕਾਂਗਰਸ ਤਾਰਾਗੜ੍ਹ ਦੀ ਨਵੀਂ ਬਣਾਈ 3 1 ਮੈਂਬਰੀ ਕਮੇਟੀ ਦੇ ਵੱਖ-ਵੱਖ ਅਹੁਦੇਦਾਰਾਂ ਤੇ ਕਾਂਗਰਸੀ ਵਰਕਰਾਂ ਨੂੰ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਮਰ ਕੱਸਣ ਲਈ ਕਿਹਾ ਤੇ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਲਈ ਕਿਹਾ । ਇਸ ਮੌਕੇ ਬਲਾਕ ਪ੍ਰਧਾਨ ਹਰਸ਼ ਸ਼ਰਮਾ ਨੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਉਹ ਆਪਣੀ ਕਮੇਟੀ ਦੇ ਵੱਖ-ਵੱਖ ਅਹੁਦੇਦਾਰਾਂ ਦੀ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕਰਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਗੇ । ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦੇ ਹੋਏ ਮਾਰਕਿਟ ਕਮੇਟੀ ਨਰੋਟ ਜੈਮਲ ਸਿੰਘ ਦੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੱਕੀ ਅਤੇ ਬਲਾਕ ਸਰਨਾ ਕਾਂਗਰਸ ਦੇ ਪ੍ਰਧਾਨ ਗੁਰਨਾਮ ਸਿੰਘ ਛੀਨਾ ਨੇ ਕਾਂਗਰਸੀ ਵਰਕਰਾਂ ਨੂੰ ਕਿਹਾ ਕਿ ਉਹ ਇਕ ਪਲੇਟਫਾਰਮ ’ਤੇ ਆ ਕੇ ਕਾਂਗਰਸ ਪਾਰਟੀ ਨੂੰ ਵੱਡੀ ਗਿਣਤੀ ਵਿਚ ਜਿੱਤਾਉਣ ।
ਪਿਛਲੀ ਖ਼ਬਰ ਵਿਸ਼ਵ ਫਿਜ਼ਿਓਥੈਰੇਪੀ ਦਿਵਸ ਮੌਕੇ ਰਾਜ ਹਸਪਤਾਲ ਵਿਖੇ ਕੱਲ੍ਹ ਲੱਗੇਗਾ ਮੁਫ਼ਤ ਫਿਜ਼ਿਓਥੈਰੇਪੀ ਤੇ ਆਰਥੋਪੈਡਿਕ ਕੈਂਪ ਅਗਲੀ ਖ਼ਬਰ ਰਾਜ ਬਲੱਡ ਸੈਂਟਰ ਵਿਖੇ ਖੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।