08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਲਾਇਨਜ਼ ਕਲੱਬ ਪਠਾਨਕੋਟ ਸਰਵਿਸ ਵਲੋਂ ਅਧਿਆਪਕਾਂ ਦਾ ਸਨਮਾਨ

ਪਠਾਨਕੋਟ, 6 ਸਤੰਬਰ (ਸੰਧੂ)-ਅਧਿਆਪਕ ਦਿਵਸ ਮੌਕੇ ਲਾਇਨਜ਼ ਕਲੱਬ ਪਠਾਨਕੋਟ ਸਰਵਿਸ ਵਲੋਂ ਮਾਡਲ ਟਾਊਨ ਸਥਿਤ ਵਿਸ਼ੇਸ਼ ਬੱਚਿਆਂ ਦੇ ਸਕੂਲ ਵਿਖੇ ਕਲੱਬ ਦੇ ਪ੍ਰਧਾਨ ਰਮਨ ਨੰਦਾ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ । ਪ੍ਰੋਜੈਕਟ ਚੇਅਰਮੈਨ ਲਾਇਨ ਅਜਮੇਰ ਸਿੰਘ ਦੀ ਦੇਖ-ਰੇਖ ਹੇਠ ਪੰਜ ਅਧਿਆਪਕਾਂ ਸਵਿਤਾ , ਸੁਨੀਤਾ, ਰੇਣੂ, ਇੰਦਰਜੀਤ ਕੌਰ ਤੇ ਰਾਕੇਸ਼ ਨੂੰ ਯਾਦਗਾਰੀ ਚਿੰਨ੍ਹ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ।

ਅਜੀਤ ਡੈਸਕ 07-09-2026
ਪਠਾਨਕੋਟ, 6 ਸਤੰਬਰ (ਸੰਧੂ)-ਅਧਿਆਪਕ ਦਿਵਸ ਮੌਕੇ ਲਾਇਨਜ਼ ਕਲੱਬ ਪਠਾਨਕੋਟ ਸਰਵਿਸ ਵਲੋਂ ਮਾਡਲ ਟਾਊਨ ਸਥਿਤ ਵਿਸ਼ੇਸ਼ ਬੱਚਿਆਂ ਦੇ ਸਕੂਲ ਵਿਖੇ ਕਲੱਬ ਦੇ ਪ੍ਰਧਾਨ ਰਮਨ ਨੰਦਾ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ । ਪ੍ਰੋਜੈਕਟ ਚੇਅਰਮੈਨ ਲਾਇਨ ਅਜਮੇਰ ਸਿੰਘ ਦੀ ਦੇਖ-ਰੇਖ ਹੇਠ ਪੰਜ ਅਧਿਆਪਕਾਂ ਸਵਿਤਾ , ਸੁਨੀਤਾ, ਰੇਣੂ, ਇੰਦਰਜੀਤ ਕੌਰ ਤੇ ਰਾਕੇਸ਼ ਨੂੰ ਯਾਦਗਾਰੀ ਚਿੰਨ੍ਹ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਜ਼ੋਨ ਚੇਅਰਪਰਸਨ ਸ਼ੀਤਲ ਵਿਗ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ । ਕਲੱਬ ਦੇ ਸਕੱਤਰ ਤਰੁਣਪਾਲ ਸਿੰਘ ਸ਼ੰਟੀ ਨੇ ਹਾਜ਼ਰੀਨ ਦਾ ਸਵਾਗਤ ਕਰਦਿਆਂ ਕਲੱਬ ਵਲੋਂ ਸਮਾਜ ਸੇਵਾ ਦੇ ਖੇਤਰ ’ਚ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ । ਲਾਇਨ ਅਜਮੇਰ ਸਿੰਘ ਤੇ ਤਰੁਣਪਾਲ ਸਿੰਘ ਸ਼ੰਟੀ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਚੰਗੇ ਸੰਸਕਾਰ, ਅਨੁਸ਼ਾਸਨ ਅਤੇ ਜੀਵਨ ਦੀ ਸਹੀ ਦਿਸ਼ਾ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ । ਇਸ ਮੌਕੇ ਅਸ਼ੋਕ ਗੁਪਤਾ, ਹਿਤੇਸ਼ ਬੱਤਰਾ, ਅਸ਼ੋਕ ਭਡੋਲਾ, ਵਿਜੇ ਸੋਨੀ, ਹਰਵਿੰਦਰ ਸਿੰਘ ਬੱਬੂ, ਕਮਲ ਸ਼ਰਮਾ, ਆਰ.ਕੇ. ਖੰਨਾ, ਵਿਪਨ ਅਰੋੜਾ, ਡਾ: ਸੁਭਾਸ਼ ਗੁਪਤਾ, ਆਦਰਸ਼ ਅਰੋੜਾ, ਇੰਦਰਪ੍ਰੀਤ ਕੌਰ, ਹਿਮਾਨੀ ਨੰਦਾ, ਸਪਨਾ ਖੰਨਾ, ਕ੍ਰਿਸ਼ਮਾ, ਜਸਮੀਤ ਕੌਰ ਅਤੇ ਅਨੀਤਾ ਗੁਪਤਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ ।
ਪਿਛਲੀ ਖ਼ਬਰ ਸ੍ਰੀਮਤੀ ਰਮਾ ਚੋਪੜਾ ਐਸ.ਡੀ. ਕੰਨਿਆ ਮਹਾਂਵਿਦਿਆਲਿਆ ਵਿਖੇ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਸੇਂਟ ਐਂਡਰਿਊਜ਼ ਕਾਨਵੈਂਟ ਸਕੂਲ ਵਿਖੇ ਸ਼ਰਧਾ ਨਾਲ ਮਨਾਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।