08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਕੱਲ੍ਹ ਕਲਾਨੌਰ ’ਚ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੀ ਹੋਵੇਗੀ ਜ਼ਿਲ੍ਹਾ ਪੱਧਰੀ ਡੈਲੀਗੇਸ਼ਨ ਮੀਟਿੰਗ

ਕਲਾਨੌਰ, 6 ਸਤੰਬਰ (ਪੁਰੇਵਾਲ)-ਕ੍ਰਿਸ਼ਚੀਅਨ ਨੈਸ਼ਨਲ ਫਰੰਟ (ਸੀ. ਐਨ.

ਸੀ.ਐਨ.ਐਫ. ਆਗੂ ਬੱਬਾ ਗਿੱਲ ਅਤੇ ਬਿਸਪ ਰੋਬਰਟ ਜੇਮਸ 07-09-2026
ਕਲਾਨੌਰ, 6 ਸਤੰਬਰ (ਪੁਰੇਵਾਲ)-ਕ੍ਰਿਸ਼ਚੀਅਨ ਨੈਸ਼ਨਲ ਫਰੰਟ (ਸੀ.ਐਨ.ਐਫ.) ਦੀ 8 ਸਤੰਬਰ ਦਿਨ ਮੰਗਲਵਾਰ ਦੁਪਹਿਰ 1:00 ਵਜੇ ਸਥਾਨਕ ਕਸਬੇ ਵਿਚ ਪਾਸਟਰ ਰਾਹੁਲ ਮਸੀਹ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਡੈਲੀਗੇਸ਼ਨ ਮੀਟਿੰਗ ਹੋਵੇਗੀ, ਜਿਸ ਦੀ ਪ੍ਰਧਾਨਗੀ ਸੀ.ਐੱਨ.ਐੱਫ਼. ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਕਰਨਗੇ। ਮੀਟਿੰਗ ਸਬੰਧੀ ਪੰਜਾਬ ਯੂਥ ਪ੍ਰਧਾਨ ਬੱਬਾ ਗਿੱਲ ਅਤੇ ਬਿਸ਼ਪ ਰੋਬਰਟ ਜੇਮਸ ਜਨਰਲ ਸਕੱਤਰ ਪੰਜਾਬ ਧਾਰਮਿਕ ਵਿੰਗ ਨੇ ਦੱਸਿਆ ਕਿ ਮੀਟਿੰਗ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਡੈਲੀਗੇਸ਼ਨ ਮੀਟਿੰਗ ਦਾ ਮੁੱਖ ਮਕਸਦ ‘ਅਣਖ ਜਗਾਓ, ਅਜ਼ਾਦੀ ਪਾਓ, ਰਾਜ ਲਿਆਓ’ ਬੈਨਰ ਹੇਠ ਮਸੀਹੀ ਭਾਈਚਾਰੇ ਦੀਆਂ ਲੰਬਿਤ ਮੰਗਾਂ ਸਬੰਧੀ ਹੋ ਰਹੀਆਂ ਜ਼ਿਲ੍ਹਾ ਪੱਧਰੀ ਰੈਲੀਆਂ ਨੂੰ ਕਾਮਯਾਬ ਕਰਨਾ ਹੈ। ਉਨ੍ਹਾਂ ਸਟੇਟ ਕਮੇਟੀ, ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਧਾਰਮਿਕ, ਸਮਾਜਿਕ, ਯੂਥ ਅਤੇ ਮਹਿਲਾ ਵਿੰਗ ਦੇ ਨੁਮਾਇੰਦਿਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਟਾਂਡਾ ਵਿਖੇ 26 ਨੂੰ ਹੋਣਗੇ ਸੂਬਾ ਪੱਧਰ... ਅਗਲੀ ਖ਼ਬਰ ਬਾਬਾ ਦੀਪ ਸਿੰਘ ਮਾਡਰਨ ਸਕੂਲ ਸੰਗਤਪੁਰ ’ਚ ਪ੍ਰਬੰਧਕਾਂ ਸਮੇਤ ਅਧਿਆਪਕ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।