ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਵਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨਾਲ ਮੁਲਾਕਾਤ
ਸ਼ਾਹਪੁਰ ਕੰਢੀ, 5 ਸਤੰਬਰ (ਰਣਜੀਤ ਸਿੰਘ)-ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਰਾਜ ਸਭਾ ਮੈਂਬਰ ਸ ਤਨਾਮ ਸਿੰਘ ਸੰਧੂ ਨਾਲ ਇਕ ਸਿਸਟਾਚਾਰ ਮੁਲਾਕਾਤ ਕਰਕੇ ਸਿੱਖਿਆ ਅਤੇ ਸਮਾਜ ਸੇਵਾ ਸਬੰਧੀ ਵਿਚਾਰ ਚਰਚਾ ਕੀਤੀ। ਬਾਊ ਮੁਨੱਵਰ ਮਸੀਹ ਨੇ ਸਤਨਾਮ ਸਿੰਘ ਸੰਧੂ ਦੀ ਸਿੱਖਿਆ ਖੇਤਰ ਵਿਚ ਦੂਰਅੰਦੇਸ਼ੀ ਸੋਚ ਅਤੇ ਸਮਾਜ ਸੇਵਾ ਪ੍ਰਤੀ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਧੂ ਜੀ ਨੇ ਮਿਹਨਤ ਸਦਕਾ ਚੰਡੀਗੜ੍ਹ ਯੂਨੀਵਰਸਿਟੀ ਨੂੰ ਦੇਸ਼ ਦੇ ਮੋਹਰੀ ਵਿੱਦਿਅਕ ਸੰਸਥਾਵਾਂ ਵਿਚ ਸ਼ਾਮਿਲ ਕਰਵਾਇਆ।
ਅਜੀਤ ਡੈਸਕ
06-09-2026