06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਘਰੋਟਾ ਦੇ ਮੰਦਰਾਂ ’ਚ ਧੂਮਧਾਮ ਨਾਲ ਮਨਾਈ ਜਨਮ ਅਸ਼ਟਮੀ

ਘਰੋਟਾ, 5 ਸਤੰਬਰ (ਸੰਜੀਵ ਗੁਪਤਾ)-ਕਸਬਾ ਘਰੋਟਾ ਦੇ ਵੱਖ-ਵੱਖ ਮੰਦਰਾਂ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਭਗਤੀ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਸ਼ਿਵਾਲੀਆਂ ਮੰਦਰ, ਗੁਰੂ ਨਾਭਾ ਦਾਸ ਮੰਦਰ, ਬੱਸ ਸਟੈਂਡ ਸਥਿਤ ਸ਼ਿਵ ਮੰਦਰ, ਸ਼ੀਤਲਾ ਮਾਤਾ ਮੰਦਰ, ਸ੍ਰੀ ਰਾਮ ਮੰਦਰ, ਛੋਟਾ ਬਾਜ਼ਾਰ ਅਤੇ ਬਾਵਾ ਨਾਗਾ ਮੰਦਰ, ਖੂਹ ਵਾਲਾ ਮੰਦਰ ਸਮੇਤ ਹੋਰ ਮੰਦਰਾਂ ਵਿਚ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਕਰਵਾਏ ਗਏ।

ਅਜੀਤ ਡੈਸਕ 06-09-2026
ਘਰੋਟਾ, 5 ਸਤੰਬਰ (ਸੰਜੀਵ ਗੁਪਤਾ)-ਕਸਬਾ ਘਰੋਟਾ ਦੇ ਵੱਖ-ਵੱਖ ਮੰਦਰਾਂ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਭਗਤੀ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਸ਼ਿਵਾਲੀਆਂ ਮੰਦਰ, ਗੁਰੂ ਨਾਭਾ ਦਾਸ ਮੰਦਰ, ਬੱਸ ਸਟੈਂਡ ਸਥਿਤ ਸ਼ਿਵ ਮੰਦਰ, ਸ਼ੀਤਲਾ ਮਾਤਾ ਮੰਦਰ, ਸ੍ਰੀ ਰਾਮ ਮੰਦਰ, ਛੋਟਾ ਬਾਜ਼ਾਰ ਅਤੇ ਬਾਵਾ ਨਾਗਾ ਮੰਦਰ, ਖੂਹ ਵਾਲਾ ਮੰਦਰ ਸਮੇਤ ਹੋਰ ਮੰਦਰਾਂ ਵਿਚ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਕਰਵਾਏ ਗਏ। ਮੰਦਰਾਂ ਵਿਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਗੁਰੂ ਨਾਭਾ ਦਾਸ ਮੰਦਰ ਵਿਖੇ ਆਯੋਜਿਤ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪ੍ਰੋਗਰਾਮ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਗਾਇਕਾ ਵੀਨਾ ਅੰਜਾਨ ਨੇ ਸੁੰਦਰ ਭਜਨਾਂ ਦੀ ਪੇਸ਼ਕਾਰੀ ਕਰਕੇ ਭਗਤੀਮਈ ਮਾਹੌਲ ਬਣਾ ਦਿੱਤਾ। ਇਸ ਮੌਕੇ ਯਸ਼ਪਾਲ ਭਰਿਆਲ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਦੇ ਆਦਰਸ਼ਾਂ ਤੇ ਸਿੱਖਿਆਵਾਂ ਤੋਂ ਪ੍ਰੇਰਨਾ ਲੈਣ ਦਾ ਸੰਦੇਸ਼ ਦਿੱਤਾ।
ਪਿਛਲੀ ਖ਼ਬਰ ਸਾਰੰਸ਼ ਇੰਟਰਨੈਸ਼ਨਲ ਸਕੂਲ ਦੇ ਅਭਿਜੋਤ ਸਿੰਘ ਦੀ ਕਰਾਟੇ ਮੁਕਾਬਲੇ ’ਚ ਰਾਜ ਪੱਧਰੀ ਚੋਣ ਅਗਲੀ ਖ਼ਬਰ ਵਿਵੇਕਾਨੰਦ ਹੈਰੀਟੇਜ ਸਕੂਲ ਵਿਖੇ ਉਤਸ਼ਾਹ ਨਾਲ ਮਨਾਇਆ ਅਧਿਆਪਕ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।