03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਦਾ ਆਈ.ਸੀ.ਐਸ.ਈ. ਬੋਰਡ ਵਲੋਂ ਸਨਮਾਨ

ਬਟਾਲਾ, 2 ਸਤੰਬਰ (ਹਰਦੇਵ ਸਿੰੰਘ ਸੰਧੂ)- ਬਟਾਲਾ ਨਜ਼ਦੀਕ ਪਿੰਡ ਰਿਆਲੀ ਕਲਾਂ ਦੇ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾਂ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਸਕੂਲ ਆਫ ਐਕਸੀਲੈਂਸ ਦੇ ਵਿਦਿਆਰਥੀ, ਸਕੂਲੀ ਪੜ੍ਹਾਈ, ਖੇਡਾਂ, ਧਾਰਮਿਕ ਪ੍ਰੀਖਿਆਵਾਂ ਅਤੇ ਸਕੂਲ ’ਚ ਕਰਵਾਏ ਜਾਂਦੇ ਸੱਭਿਆਚਾਰਕ ਪ੍ਰੋਗਰਾਮਾ ਵਿਚ ਹਮੇਸ਼ਾਂ ਮੱਲਾਂ ਮਾਰ ਕੇ ਸਕੂਲ ਤੇ ਮਾਪਿਆਂ ਦਾ ਨਾਮ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਹੁਣ ਇਸ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਸਪਲੀਨ ਕੌਰ ਵਲੋਂ ਵਧੀਆ ਨੰਬਰ ਲੈਣ ’ਤੇ ਆਈ.

ਅਜੀਤ ਡੈਸਕ 03-09-2026
ਬਟਾਲਾ, 2 ਸਤੰਬਰ (ਹਰਦੇਵ ਸਿੰੰਘ ਸੰਧੂ)- ਬਟਾਲਾ ਨਜ਼ਦੀਕ ਪਿੰਡ ਰਿਆਲੀ ਕਲਾਂ ਦੇ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾਂ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਸਕੂਲ ਆਫ ਐਕਸੀਲੈਂਸ ਦੇ ਵਿਦਿਆਰਥੀ, ਸਕੂਲੀ ਪੜ੍ਹਾਈ, ਖੇਡਾਂ, ਧਾਰਮਿਕ ਪ੍ਰੀਖਿਆਵਾਂ ਅਤੇ ਸਕੂਲ ’ਚ ਕਰਵਾਏ ਜਾਂਦੇ ਸੱਭਿਆਚਾਰਕ ਪ੍ਰੋਗਰਾਮਾ ਵਿਚ ਹਮੇਸ਼ਾਂ ਮੱਲਾਂ ਮਾਰ ਕੇ ਸਕੂਲ ਤੇ ਮਾਪਿਆਂ ਦਾ ਨਾਮ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਹੁਣ ਇਸ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਸਪਲੀਨ ਕੌਰ ਵਲੋਂ ਵਧੀਆ ਨੰਬਰ ਲੈਣ ’ਤੇ ਆਈ.ਸੀ. ਐਸ.ਈ. ਬੋਰਡ ਦਿੱਲੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਬਾਰੇ ਸਕੂਲ ਦੇ ਪ੍ਰਿੰਸੀਪਲ ਧੰਨਰਾਜ ਸਿੰਘ ਬੋਪਾਰਾਏ ਅਤੇ ਸੈਕਟਰੀ ਸੁਖਬੀਰ ਕੌਰ ਨੇ ਦੱਸਿਆ ਕਿ ਸਪਲੀਨ ਕੌਰ ਨੇ ਦਸਵੀਂ ਜਮਾਤ ਦੀ ਹੋਈ ਪ੍ਰੀਖਿਆ ਵਿਚ ਪੰਜਾਬੀ ਵਿਸ਼ੇ ਚੋਂ 100 ਫੀਸਦੀ ਅੰਕ ਪ੍ਰਾਪਤ ਕਰਨ ’ਤੇ ਆਈ.ਸੀ.ਐਸ.ਈ. ਬੋਰਡ ਨੇ ਵਿਸ਼ੇਸ ਤੌਰ ’ਤੇ ਸਨਮਾਨਿਤ ਕਰਕੇ ਸਰਟੀਫਿਕੇਟ ਦਿੱਤਾ। ਪ੍ਰਿੰਸੀਪਲ ਧੰਨਰਾਜ ਸਿੰਘ ਬੋਪਾਰਾਏ ’ਤੇ ਸਮੁੱਚੇ ਸਟਾਫ ਵਲੋਂ ਸਕੂਲ ਵਲੋਂ ਵੀ ਸਨਮਾਨਿਤ ਕੀਤਾ ਤੇ ਸਪਲੀਨ ਕੌਰ ਦੇ ਮਾਪਿਆ ਨੂੰ ਵਧਾਈ ਦਿੱਤੀ। ਇਸ ਮੋਕੇ ਰਜਵੰਤ ਕੌਰ, ਰਮਨਦੀਪ ਕੌਰ, ਹਰਜਿੰਦਰ ਕੌਰ, ਜਸਪਾਲ ਕੌਰ, ਦਲਜੀਤ ਕੌਰ, ਗਗਨਦੀਪ ਕੌਰ, ਸੰਦੀਪ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵਲੋਂ ‘ਮਿਸ਼ਨ ਸਵੱਛ ਪੰਜਾਬ’ ਤਹਿਤ ਸਫਾਈ ਮੁਹਿੰਮ ਦਾ ਜਾਇਜ਼ਾ ਅਗਲੀ ਖ਼ਬਰ ਲੋਕ ਸਭਾ ਮੈਂਬਰ ਸੁਖਜਿੰਦਰ ਰੰਧਾਵਾ ਕਾਮਰੇਡ ਬਖਤਪੁਰਾ ਦਾ ਹਾਲ ਚਾਲ ਜਾਣਨ ਲਈ ਗ੍ਰਹਿ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।