ਬਟਾਲਾ ਬਾਰ ਦੀ ਪ੍ਰਧਾਨਗੀ ਤੇ ਹੋਰ ਅਹੁਦੇਦਾਰੀਆਂ ਲਈ 28 ਵਕੀਲਾਂ ਨੇ ਕੀਤੇ ਕਾਗਜ਼ ਦਾਖ਼ਲ
ਬਟਾਲਾ, 2 ਸਤੰਬਰ (ਹਰਦੇਵ ਸਿੰਘ ਸੰਧੂ)- ਬਾਰ ਐਸੋਸੀਏਸ਼ਨ ਬਟਾਲਾ ਦੀ ਚੋਣ ਲਈ ਬਣਾਏ ਗਏ ਚੇਅਰਮੈਨ ਵਕੀਲ ਪਰਮੀਤ ਸਿੰਘ ਬੇਦੀ ਅਤੇ ਵਕੀਲ ਰਘਬੀਰ ਸਿੰਘ ਸੰਧੂ ਦੀ ਅਗਵਾਈ ਹੇਠ 11 ਸਤੰਬਰ ਨੂੰ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਉਪ ਸਕੱਤਰ ਅਤੇ ਖਜ਼ਾਨਚੀ ਸਕੱਤਰ ਤੇ ਉਪ ਸਕੱਤਰ ਤੋਂ ਇਲਾਵਾ ਕਾਰਜ਼ਕਾਰੀ ਮੈਂਬਰਾਂ ਦੀ ਚੋਣ ਵਾਸਤੇ 28 ਉਮੀਦਵਾਰਾਂ ਨੇ ਆਪਣੇ ਆਪਣੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਇਸ ਬਾਰੇ ਚੇਅਰਮੈਨ ਬੇਦੀ ਤੇ ਚੇਅਰਮੈਨ ਸੰਧੂ ਨੇ ਦੱਸਿਆ ਕਿ ਇਸ ਚੋਣ ਲਈ ਰਘਬੀਰ ਸਿੰਘ ਬਾਜਵਾ ਤੇ ਸਤਿੰਦਰਪਾਲ ਸਿੰਘ ਕਾਹਲੋਂ (ਸੱਤੀ) ਨੇ ਪ੍ਰਧਾਨਗੀ, ਸਰਬਜੀਤ ਕੌਰ ਤੇ ਰਬੀਨਾਂ ਨੇ ਉਪ ਪ੍ਰਧਾਨ, ਮਨਜੀਤ ਸਿੰਘ, ਸੰਦੀਪ ਕੁਮਾਰ ਤੇ ਮਨਜਿੰਦਰ ਸਿੰਘ ਸਕੱਤਰ, ਸਿਮਰਨਜੀਤ ਕੌਰ ਬਾਜਵਾ ਤੇ ਸਿਮਰਨਜੀਤ ਕੌਰ ਉਪ ਸਕੱਤਰ, ਗਗਨਪ੍ਰੀਤ ਸੈਣੀ ਤੇ ਸਚਿਨ ਤਰਗੋਤਰਾ ਖਜਾਨਚੀ ਵਜੋਂ ਆਪਣੇ ਆਪਣੇ ਕਾਗਜ਼ ਦਾਖ਼ਲ ਕੀਤੇ।
ਬਟਾਲਾ, 2 ਸਤੰਬਰ (ਹਰਦੇਵ ਸਿੰਘ ਸੰਧੂ)- ਬਾਰ ਐਸੋਸੀਏਸ਼ਨ ਬਟਾਲਾ ਦੀ ਚੋਣ ਲਈ ਬਣਾਏ ਗਏ ਚੇਅਰਮੈਨ ਵਕੀਲ ਪਰਮੀਤ ਸਿੰਘ ਬੇਦੀ ਅਤੇ ਵਕੀਲ ਰਘਬੀਰ ਸਿੰਘ ਸੰਧੂ ਦੀ ਅਗਵਾਈ ਹੇਠ 11 ਸਤੰਬਰ ਨੂੰ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਉਪ ਸਕੱਤਰ ਅਤੇ ਖਜ਼ਾਨਚੀ ਸਕੱਤਰ ਤੇ ਉਪ ਸਕੱਤਰ ਤੋਂ ਇਲਾਵਾ ਕਾਰਜ਼ਕਾਰੀ ਮੈਂਬਰਾਂ ਦੀ ਚੋਣ ਵਾਸਤੇ 28 ਉਮੀਦਵਾਰਾਂ ਨੇ ਆਪਣੇ ਆਪਣੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਇਸ ਬਾਰੇ ਚੇਅਰਮੈਨ ਬੇਦੀ ਤੇ ਚੇਅਰਮੈਨ ਸੰਧੂ ਨੇ ਦੱਸਿਆ ਕਿ ਇਸ ਚੋਣ ਲਈ ਰਘਬੀਰ ਸਿੰਘ ਬਾਜਵਾ ਤੇ ਸਤਿੰਦਰਪਾਲ ਸਿੰਘ ਕਾਹਲੋਂ (ਸੱਤੀ) ਨੇ ਪ੍ਰਧਾਨਗੀ, ਸਰਬਜੀਤ ਕੌਰ ਤੇ ਰਬੀਨਾਂ ਨੇ ਉਪ ਪ੍ਰਧਾਨ, ਮਨਜੀਤ ਸਿੰਘ, ਸੰਦੀਪ ਕੁਮਾਰ ਤੇ ਮਨਜਿੰਦਰ ਸਿੰਘ ਸਕੱਤਰ, ਸਿਮਰਨਜੀਤ ਕੌਰ ਬਾਜਵਾ ਤੇ ਸਿਮਰਨਜੀਤ ਕੌਰ ਉਪ ਸਕੱਤਰ, ਗਗਨਪ੍ਰੀਤ ਸੈਣੀ ਤੇ ਸਚਿਨ ਤਰਗੋਤਰਾ ਖਜਾਨਚੀ ਵਜੋਂ ਆਪਣੇ ਆਪਣੇ ਕਾਗਜ਼ ਦਾਖ਼ਲ ਕੀਤੇ। ਇਸ ਤੋਂ ਇਲਾਵਾ 17 ਕਾਰਜ਼ਕਾਰੀ ਮੈਂਬਰ ਏਕਮਜੋਤ ਸਿੰਘ, ਨਵਜੋਤ ਸਿੰਘ, ਅਜੇਪਾਲ ਸਿੰਘ, ਕਮਲਜੀਤ ਸਿੰਘ ਰੰਧਾਵਾ, ਉਦੇਵੀਰ ਸਿੰਘ ਸੰਧੂ, ਪ੍ਰਿੰਸ, ਅਭਿਨਵ ਸ਼ਰਮਾ, ਪਰਨੀਤ ਕੌਰ, ਮੁਸ਼ਕਾਨਦੀਪ ਕੌਰ, ਜਸਕਿਰਨ ਕੌਰ, ਗੁਰਪ੍ਰੀਤ ਕੌਰ, ਕੈਥਲੀਨ ਖੋਖਰ, ਰਵਨੀਤ ਕੌਰ, ਰਿਤੀਕਾ, ਰਜਵੰਤ ਕੌਰ, ਨਵਨੂਰ ਕੌਰ, ਵਿਸ਼ਾਲੀ ਕੀਰ ਆਦਿ ਸ਼ਾਮਿਲ ਹਨ। ਚੇਅਰਮੈਨ ਬੇਦੀ ਤੇ ਸੰਧੂ ਨੇ ਦੱਸਿਆ ਕਿ ਅੱਜ ਨਾਮਜ਼ਦਗੀਆਂ ਵਾਪਸ ਲਈਆਂ ਜਾਣਗੀਆਂ ਤੇ ਚੋਣ 11 ਸਤੰਬਰ ਨੂੰ ਹੋਵੇਗੀ।