30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸੇਂਟ ਸੋਲਜ਼ਰ ਸੀ.ਸੰਕੈ, ਸਕੂਲ ਬਹਾਦੁਰ ਹੁਸੈਨ ਵਿਖੇ ਮਨਾਇਆ ਰੱਖੜੀ ਤਿਉਹਾਰ

ਬਟਾਲਾ, 29 ਅਗਸਤ (ਹਰਦੇਵ ਸਿੰਘ ਸੰਧੂ)-ਸੇਂਟ ਸੋਲਜ਼ਰ ਸੀਨੀਅਰ ਸੰਕੈਡਰੀ ਸਕੂਲ ਬਹਾਦੁਰ ਹੁਸੈਨ ਵਿਖੇ ਰੱਖੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਦੀ ਸਭਾ ’ਚ ਵਿਦਿਆਰਥੀਆਂ ਨੇ ਰੱਖੜੀ ਤਿਉਹਾਰ ਸੰਬੰਧੀ ਭਾਸ਼ਣ ਦਿੱਤੇ, ਸਕੂਲ ਵਿਚ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ ਤੇ ਬੱਚਿਆ ਨੇ ਬੜੀਆਂ ਸੁੰਦਰ ਰਖੜੀਆਂ ਦਾ ਨਿਰਮਾਣ ਕੀਤਾ।

ਕਲਾਕ੍ਰਿਤੀਆਂ ਦੀ ਪੇਸ਼ਕਾਰੀ ਕਰਦੀਆਂ ਵਿਦਿਆਰਥਣਾਂ। ਅਜੀਤ ਤਸਵੀਰ 30-08-2026
ਬਟਾਲਾ, 29 ਅਗਸਤ (ਹਰਦੇਵ ਸਿੰਘ ਸੰਧੂ)-ਸੇਂਟ ਸੋਲਜ਼ਰ ਸੀਨੀਅਰ ਸੰਕੈਡਰੀ ਸਕੂਲ ਬਹਾਦੁਰ ਹੁਸੈਨ ਵਿਖੇ ਰੱਖੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਦੀ ਸਭਾ ’ਚ ਵਿਦਿਆਰਥੀਆਂ ਨੇ ਰੱਖੜੀ ਤਿਉਹਾਰ ਸੰਬੰਧੀ ਭਾਸ਼ਣ ਦਿੱਤੇ, ਸਕੂਲ ਵਿਚ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ ਤੇ ਬੱਚਿਆ ਨੇ ਬੜੀਆਂ ਸੁੰਦਰ ਰਖੜੀਆਂ ਦਾ ਨਿਰਮਾਣ ਕੀਤਾ। ਜਿਸ ਦਾ ਸਕੂਲ ਐਮ.ਡੀ. ਵੀਰ ਸਿੰਘ ਪਸਵਾਲੀਆ ਤੇ ਪ੍ਰਿੰਸੀਪਲ ਰੁਪਿੰਦਰ ਕੌਰ ਵਲੋਂ ਬੜੀ ਸ਼ਲਾਘਾ ਕੀਤੀ ਗਈ। ਇਸ ਮੌਕੇ ਬੱਚਿਆਂ ਨੂੂੰ ਇਨਾਮ ਵੀ ਦਿੱਤੇ ਗਏ। ਇਸ ਮੌਕੇ ਵਾਈਸ ਪਿ੍ੰਸੀਪਲ ਜੁਗਰਾਜ ਸਿੰਘ, ਧਰਮਜੀਤ ਸਿੰਘ, ਕੁਲਦੀਪ ਕੌਰ, ਰਾਜਵਿੰਦਰ ਕੌਰ, ਹਰਪ੍ਰੀਤ ਕੌਰ, ਸੁਖਵਿੰਦਰ ਕੌਰ, ਨਵਜੋਤ ਕੌਰ, ਨਵਨੀਤ ਕੌਰ, ਜਸਨਪ੍ਰੀਤ ਕੌਰ, ਅਮਨਦੀਪ ਕੌਰ, ਰੂਬਲ, ਰਾਜਵੀਰ ਕੌਰ ਤੇ ਕੁਲਵਿੰਦਰ ਕੌਰ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਦਾ ਐਲਾਨ, ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ ਸੰਘਰਸ਼ ਅਗਲੀ ਖ਼ਬਰ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਰਜਿਸਟ੍ਰੇਸ਼ਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।