ਮਾਛੀਵਾੜਾ ਸਾਹਿਬ (ਲੁਧਿਆਣਾ), 30 ਅਗਸਤ (ਮਨੋਜ ਕੁਮਾਰ)- ਸਾਹਿਤ ਦੀ ਦੁਨੀਆ ਵਿਚ ਵੱਖਰਾ ਮੁਕਾਮ ਬਣਾਉਣ ਵਾਲੇ ਤਰਲੋਚਨ ਸਿੰਘ ਲੋਟੇ ਨਹੀ ਰਹੇ। ਉਹ ਅੱਜ ਐਤਵਾਰ ਕਰੀਬਨ 3.30 ਵਜੇ ਸਦਾ ਲਈ ਅਲਵਿਦਾ ਆਖ ਗਏ। ਬੇਹੱਦ ਨਰਮ ਤੇ ਮੁਸਕਰਾਹਟ ਵਿਖੇਰਨ ਵਾਲੇ ਤਰਲੋਚਨ ਸਿੰਘ ਨੇ ਆਪਣੇ ਸਾਹਿਤਕ ਜੀਵਨ ਵਿਚ ਅਨੇਕਾਂ ਕਹਾਣੀਆਂ ਲੇਖ ਵੀ ਲਿਖੇ ਤੇ ਸਾਹਿਤਕਾਰਾਂ ਦੀ ਮਹਿਫ਼ਲ ਦੀ ਸ਼ਾਨ ਬਣੇ।
ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਗ੍ਰਸਤ ਸਨ ਤੇ ਆਪਣੇ ਪਿੱਛੇ ਦੋ ਬੱਚੇ ਤੇ ਵਿਧਵਾ ਸੇਵਾ ਮੁਕਤ ਪਤਨੀ ਛੱਡ ਗਏ ਹਨ। ਸਮਾਜ ਸੇਵੀ ਸ਼ਿਵ ਕੁਮਾਰ ਸਿਵਲੀ, ਜੱਸੀ ਚਾਨਣਾ ਤੇ ਅੰਮਿੑਤਪਾਲ ਤੋ ਇਲਾਵਾ ਹੋਰ ਕਈਆ ਨੇ ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ।