29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸਰਹੱਦੀ ਲੋਕ ਸੇਵਾ ਕਮੇਟੀ ਵਲੋਂ ਸਰਹੱਦ ’ਤੇ ਚੌਕੀ ਜੈਤਪੁਰ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ

ਨਰੋਟ ਜੈਮਲ ਸਿੰਘ, 28 ਅਗੁਸਤ (ਸ਼ਸ਼ੀ ਕੁਮਾਰ)-ਸਰਹੱਦੀ ਲੋਕ ਸੇਵਾ ਕਮੇਟੀ ਪਠਾਨਕੋਟ ਵਲੋਂ ਬੀ. ਐਸ.

ਅਜੀਤ ਡੈਸਕ 29-08-2026
ਨਰੋਟ ਜੈਮਲ ਸਿੰਘ, 28 ਅਗੁਸਤ (ਸ਼ਸ਼ੀ ਕੁਮਾਰ)-ਸਰਹੱਦੀ ਲੋਕ ਸੇਵਾ ਕਮੇਟੀ ਪਠਾਨਕੋਟ ਵਲੋਂ ਬੀ.ਐਸ.ਐਫ. ਬੀ.ਓ.ਪੀ. ਜੈਤਪੁਰ ਵਿਖੇ ਚੌਕੀ ਇੰਚਾਰਜ ਮਹਾਂਵੀਰ ਦੀ ਪ੍ਰਧਾਨਗੀ ਹੇਠ ਰੱਖੜੀ ਦਾ ਤਿਉਹਾਰ ਮਨਾਇਆ ਗਿਆ । ਇਸ ਮੌਕੇ ਸਰਹੱਦੀ ਲੋਕ ਸੇਵਾ ਕਮੇਟੀ ਦੀਆਂ ਵਰਕਰਾਂ ਤੇ ਭੈਣਾਂ ਨੇ ਫੌਜੀਆਂ ਦੇ ਗੁੱਟਾਂ ‘ਤੇ ਰੱਖੜੀ ਬੰਨ੍ਹੀ ਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ । ਜ਼ਿਲ੍ਹਾ ਪ੍ਰਧਾਨ ਕੁਲਦੀਪ ਸੈਣੀ ਨੇ ਸਰਹੱਦ ‘ਤੇ ਕਮੇਟੀ ਦੁਆਰਾ ਕੀਤੇ ਜਾਂਦੇ ਕੰਮ ਬਾਰੇ ਵਿਸਥਾਰ ਨਾਲ ਦੱਸਿਆ । ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਹੱਦੀ ਸੁਰੱਖਿਆ ਲਈ ਤਾਇਨਾਤ ਫੌਜੀਆਂ ਨੂੰ ਕਦੇ ਵੀ ਇਹ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਉਹ ਪਰਿਵਾਰ ਵਿਚ ਨਹੀਂ ਹਨ । ਇਸੇ ਲਈ ਕਮੇਟੀ ਦੇ ਵਰਕਰ ਅਤੇ ਭੈਣਾਂ ਪਰਿਵਾਰ ਬਣ ਕੇ ਆਈਆਂ ਹਨ । ਬੀ.ਐਸ.ਐਫ. ਵਲੋਂ ਆਉਣ ਵਾਲੇ ਵਰਕਰਾਂ ਲਈ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ । ਇਸ ਮੌਕੇ ਬੀ.ਐਸ.ਐਫ. ਦੇ ਅਧਿਕਾਰੀ ਤੇ ਜਵਾਨ ਸਮੇਤ ਅਜੈ, ਦੇਵ ਦੱਤ ਸ਼ਰਮਾ, ਹਰਜੀਤ ਸਿੰਘ ਅਤੇ ਕਮੇਟੀ ਦੀਆਂ ਭੈਣਾਂ, ਆਈ.ਟੀ.ਐਨ.ਜੀ. ਸਕੂਲ ਕੀੜੀ ਖੁਰਦ ਦੀਆਂ ਕੁੜੀਆਂ ਤੇ ਏਕਲ ਵਿਦਿਆਲਿਆ ਦੀਆਂ ਭੈਣਾਂ ਮੌਜੂਦ ਸਨ ।
ਪਿਛਲੀ ਖ਼ਬਰ ਸ਼੍ਰਿੰਗਾਰ ਟ੍ਰੇਨਿੰਗ ਸੈਂਟਰ ਵਲੋਂ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨੇ ਪਠਾਨਕੋਟ ਦੇ ਪੰਗੋਲੀ ਚੌਕ ਵਿਖੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।