ਵੁੱਡ ਬਲਾਸਮ ਸਕੂਲ ’ਚ ਲੋਕ ਨਾਚ ਮੁਕਾਬਲਾ ਕਰਵਾਇਆ
ਬਟਾਲਾ, 28 ਅਗਸਤ (ਸਤਿੰਦਰ ਸਿੰਘ)- ਵੁੱਡ ਬਲਾਸਮ ਸਕੂਲ ਵਿੱਚ ਨੰਨ੍ਹੇ-ਮੁੰਨ੍ਹੇ ਬੱਚਿਆਂ ਲਈ ਫੋਕ ਡਾਂਸ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਰਵਾਇਤੀ ਧੁਨਾਂ ’ਤੇ ਮਨਮੋਹਕ ਨਾਚ ਪੇਸ਼ ਕਰਕੇ ਆਪਣੀ ਪ੍ਰਤਿਭਾ, ਆਤਮ-ਵਿਸ਼ਵਾਸ ਤੇ ਮੰਚੀ ਹੁਨਰ ਦਾ ਪ੍ਰਦਰਸ਼ਨ ਕੀਤਾ।
ਅਜੀਤ ਡੈਸਕ
29-08-2026