ਮਾਹਲ ਵਲੋਂ ਸੋਨਾ ਬਾਜਵਾ ਨੂੰ ਚੇਅਰਮੈਨ ਬਣਨ ’ਤੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ
ਕਾਦੀਆਂ, 28 ਅਗਸਤ (ਹਰਦੀਪ ਸਿੰਘ ਸੰਧੂ)-ਮਾਰਕੀਟ ਕਮੇਟੀ ਕਾਦੀਆਂ ਦੇ ਨਵੇਂ ਚੇਅਰਮੈਨ ਨਿਯੁਕਤ ਕੀਤੇ ਗਏ ਬਲਵਿੰਦਰ ਸਿੰਘ ਸੋਨਾ ਬਾਜਵਾ ਨੂੰ ਹਲਕਾ ਕਾਦੀਆਂ ਦੇ ਆਗੂ ਗੁਰਇਕਬਾਲ ਸਿੰਘ ਮਾਹਲ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ: ਮਾਹਲ ਨੇ ਸੋਨਾ ਬਾਜਵਾ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ’ਤੇ ਭਰੋਸਾ ਪ੍ਰਗਟ ਕਰਕੇ ਦਿੱਤੀ ਗਈ ਜ਼ਿੰਮੇਵਾਰੀ ਸ਼ਾਲਾਘਾਯੋਗ ਹੈ।
ਅਜੀਤ ਡੈਸਕ
29-08-2026