24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪਿਸਤੌਲ ਤੇ ਚਾਰ ਰੌਂਦਾਂ ਸਮੇਤ ਨੌਜਵਾਨ ਕਾਬੂ

ਬਟਾਲਾ, 23 ਅਗਸਤ (ਸਤਿੰਦਰ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਕਮਲਜੀਤ ਸਿੰਘ ਕੇ. ਜੇ.

ਡਾ. ਕਮਲਜੀਤ ਸਿੰਘ ਕੇ.ਜੇ. 24-08-2026
ਬਟਾਲਾ, 23 ਅਗਸਤ (ਸਤਿੰਦਰ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਕਮਲਜੀਤ ਸਿੰਘ ਕੇ.ਜੇ. ਨੂੰ ਪੰਜਾਬ ਅਨਰੇਜੀ ਡਿਵੈਲਪਮੈਂਟ ਏਜੰਸੀ (ਪੀਈਡੀਏ) ਦਾ ਸੀਨੀਅਰ ਉਪ ਚੇਅਰਮੈਨ ਨਿਯੁਕਤ ਕੀਤੇ ਜਾਣ ’ਤੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਰਕਰਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਨਵ-ਨਿਯੁਕਤ ਉਪ ਚੇਅਰਮੈਨ ਡਾ. ਕਮਲਜੀਤ ਸਿੰਘ ਕੇ.ਜੇ. ਨੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਮਨੀਸ਼ ਸਿਸੋਦੀਆ, ਪੰਜਾਬ ਦੇ ਅਬਜਰਵਰ ਆਦਿਲ ਅਹਿਮਦ, ਪੰਜਾਬ ਸੰਗਠਨ ਦੀਪਕ ਚੋਹਾਨ, ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਸਮੇਤ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਵਿਸ਼ਵਾਸ ਪ੍ਰਗਟਾਇਆ ਹੈ, ਉਸ ’ਤੇ ਖਰਾ ਉਤਰਨਗੇ ਤੇ ਪਾਰਟੀ ਦੀ ਮਜ਼ਬੂਤੀ ਲਈ ਹੋਰ ਮਿਹਨਤ ਕਰਨਗੇ। ਇਥੇ ਦੱਸਣਾ ਬਣਦਾ ਹੈ ਕਿ ਡਾਕਟਰ ਕੇ.ਜੇ. ਪਾਰਟੀ ਦੇ ਬਹੁਤ ਹੀ ਪੁਰਾਣੇ ਤੇ ਜਝਾਰੂ ਵਲੰਟੀਅਰ ਹਨ, ਪਾਰਟੀ ਹਾਈਕਮਾਂਡ ਵਲੋਂ ਡਾਕਟਰ ਕੇ.ਜੇ. ’ਤੇ ਵਿਸ਼ਵਾਸ ਪ੍ਰਗਟਾਉਂਦੇ ਹੋਏ ਵੱਖ-ਵੱਖ ਸੂਬਿਆਂ ’ਚ ਹੋਈਆਂ ਚੋਣਾਂ ਦੌਰਾਲ ਡਿਊਟੀ ਲਗਾਈ ਜਾਂਦੀ ਰਹੀ ਹੈ ਤੇ ਡਾਕਟਰ ਕੇ.ਜੇ. ਇਮਾਨਦਾਰੀ ਨਾਲ ਪਾਰਟੀ ਦੀ ਮਜ਼ਬੂਤੀ ਲਈ ਲੰਮੇਂ ਸਮੇਂ ਤੋਂ ਕੰਮ ਕਰਦੇ ਆ ਰਹੇ ਹਨ। ਡਾਕਟਰ ਕਮਲਜੀਤ ਸਿੰਘ ਕੇ.ਜੇ. ਦਾ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਵੱਡਾ ਜਨ ਆਧਾਰ ਹੈ। ਅੱਜ ਜਿਵੇਂ ਹੀ ਡਾਕਟਰ ਕੇ.ਜੇ. ਨੂੰ ਅਹੁਦੇਦਾਰੀ ਮਿਲਣ ਦਾ ਪਤਾ ਲੱਗਾ ਤਾਂ ਹਲਕਾ ਸ੍ਰੀ ਹਰਗੋਬਿੰਦਪੁਰ ਵਿਚ ਖੁਸ਼ੀ ਦੀ ਲਹਿਰ ਫੈਲ ਗਈ। ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਅਵਾਮ ਦੀ ਹਾਈਕਮਾਂਡ ਤੋਂ ਮੰਗ ਕੀ 2027 ’ਚ ਡਾ. ਕਮਲਜੀਤ ਸਿੰਘ ਕੇ.ਜੇ. ਨੂੰ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਟਿਕਟ ਦੇ ਕੇ ਨਿਵਾਜਿਆ ਜਾਵੇ ।
ਪਿਛਲੀ ਖ਼ਬਰ ਕੌਂਸਲਰ ਅਨੁਰਾਗ ਮਨਖੰਡ ਬਣੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਗਲੀ ਖ਼ਬਰ ਨਹਿਰ ਅੱਪਰਬਾਰੀ ਦੁਆਬ ਦੇ ਪੁਲ ਤੋਂ ਨਿਕਲਦੀ ਕਸੂਰ ਬਰਾਂਚ ਨਹਿਰ ਦੇ ਪੁਲ ਨਜ਼ਦੀਕ ਪਾਣੀ ਦੇ ਵਹਾਅ ਨਾਲ ਪਿਆ ਵੱਡਾ ਪਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।