24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਨਹਿਰ ਅੱਪਰਬਾਰੀ ਦੁਆਬ ਦੇ ਪੁਲ ਤੋਂ ਨਿਕਲਦੀ ਕਸੂਰ ਬਰਾਂਚ ਨਹਿਰ ਦੇ ਪੁਲ ਨਜ਼ਦੀਕ ਪਾਣੀ ਦੇ ਵਹਾਅ ਨਾਲ ਪਿਆ ਵੱਡਾ ਪਾੜ

ਗੁਰਦਾਸਪੁਰ, 23 ਅਗਸਤ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੀ ਅੱਪਰਬਾਰੀ ਦੁਆਬ ਤੇ ਕਸੂਰ ਬਰਾਂਚ ਨਹਿਰ ਦੇ ਪੁਲ ਹੇਠਾਂ ਪਾਣੀ ਦੇ ਤੇਜ਼ ਵਹਾਅ ਨਾਲ ਇਕ ਵੱਡਾ ਪਾੜ ਪੈ ਗਿਆ ਹੈ । ਜਦੋਂ ਕਿ ਨਹਿਰ ’ਚ ਵਧੇਰੇ ਪਾਣੀ ਆਉਣ ਕਰਕੇ ਇਹ ਪਾੜ ਖਤਰੇ ਦਾ ਕਾਰਨ ਵੀ ਬਣ ਸਕਦਾ ਹੈ ।

ਨਹਿਰ ਕਸੂਰ ਬਰਾਂਚ ਪੁਲ ਤਿੱਬੜੀ ਦੇ ਹੇਠਾਂ ਪਏ ਪਾੜ ਦਾ ਦ੍ਰਿਸ਼। ਤਸਵੀਰ: ਅਸ਼ੋਕ ਸ਼ਰਮਾ 24-08-2026
ਗੁਰਦਾਸਪੁਰ, 23 ਅਗਸਤ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੀ ਅੱਪਰਬਾਰੀ ਦੁਆਬ ਤੇ ਕਸੂਰ ਬਰਾਂਚ ਨਹਿਰ ਦੇ ਪੁਲ ਹੇਠਾਂ ਪਾਣੀ ਦੇ ਤੇਜ਼ ਵਹਾਅ ਨਾਲ ਇਕ ਵੱਡਾ ਪਾੜ ਪੈ ਗਿਆ ਹੈ । ਜਦੋਂ ਕਿ ਨਹਿਰ ’ਚ ਵਧੇਰੇ ਪਾਣੀ ਆਉਣ ਕਰਕੇ ਇਹ ਪਾੜ ਖਤਰੇ ਦਾ ਕਾਰਨ ਵੀ ਬਣ ਸਕਦਾ ਹੈ । ਜਦੋਂ ਇਸ ਪ੍ਰਤੀਨਿਧ ਨੇ ਪਾੜ ਦਾ ਦੌਰਾ ਕੀਤਾ ਤਾਂ ਉੱਥੇ ਤਾਇਨਾਤ ਮੁਲਾਜ਼ਮਾਂ ਨੇ ਦੱਸਿਆ ਕਿ ਪਾੜ ਪੈਣ ਦੀ ਖਬਰ ਜਦੋਂ ਮਹਿਕਮੇ ਨਹਿਰ ਵਿਭਾਗ ਨੂੰ ਮਿਲੀ ਤਾਂ ਨਹਿਰ ’ਚੋਂ ਪਾਣੀ ਘਟਾ ਦਿੱਤਾ ਤੇ ਪਾੜ ਨੂੰ ਪੂਰਨ ਵਾਸਤੇ ਪੱਥਰ ਤੇ ਜਾਲ ਦਾ ਪ੍ਰਬੰਧ ਫੌਰੀ ਤੌਰ ’ਤੇ ਕੀਤਾ ਗਿਆ ਹੈ ਤੇ ਪਏ ਪਾੜ ਨੂੰ ਅਗਲੇ ਦੋ ਦਿਨਾਂ ਅੰਦਰ ਮੁਕੰਮਲ ਕਰਨ ਦੀ ਸੰਭਾਵਨਾ ਹੈ । ਜਦੋਂ ਇਸ ਸਬੰਧੀ ਉਪ ਮੰਡਲ ਅਫਸਰ ਸਬ ਡਵੀਜ਼ਨ ਨਹਿਰੀ ਵਿਭਾਗ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਨਹਿਰ ’ਚ 3819 ਕਿਊਸਿਕ ਪਾਣੀ ਛੱਡਿਆ ਹੋਇਆ ਹੈ ਅਤੇ ਅਚਾਨਕ ਪਹਾੜੀ ਇਲਾਕਿਆਂ ’ਚ ਮੀਂਹ ਪੈ ਜਾਂਦਾ ਹੈ, ਤਾਂ ਫਿਰ ਵੀ ਅਸੀਂ ਇਸ ’ਤੇ ਕੰਟਰੋਲ ਕਰ ਸਕਦੇ ਹਾਂ । ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪਏ ਤੇਜ਼ ਮੀਂਹ ਦੇ ਪਾਣੀ ਨੇ ਨਹਿਰ ਨਾਲ ਲੱਗੀ ਕੰਧ ਨੂੰ ਆਪਣੀ ਲਪੇਟ ’ਚ ਲੈ ਲਿਆ ਸੀ। ਜਿਸ ਨਾਲ ਕੰਧ ਡਿੱਗ ਪਈ ਸੀ । ਉਨ੍ਹਾਂ ਦੱਸਿਆ ਕਿ ਮਹਿਕਮੇ ਵਲੋਂ ਪਾੜ ਨੂੰ ਪੂਰਾ ਕਰਨ ਵਾਸਤੇ ਸੱਪਰ ਬਣਾਇਆ ਜਾ ਰਿਹਾ ਹੈ। ਇਸ ਦੇ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ। ਪੁਲ ਤਿੱਬੜੀ ਨਿਵਾਸੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਨਹਿਰ ਵਿਚ ਪਾੜ ਪਏ ਨੂੰ ਤੁਰੰਤ ਭਰਿਆ ਜਾਵੇ। ਜਿਸ ਨਾਲ ਪਾਣੀ ਨਾਲ ਲੋਕਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।
ਪਿਛਲੀ ਖ਼ਬਰ ਪਿਸਤੌਲ ਤੇ ਚਾਰ ਰੌਂਦਾਂ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਹਲਕਾ ਫਤਹਿਗੜ੍ਹ ਚੂੜੀਆਂ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ- ਹਲਕਾ ਇੰਚਾਰਜ ਜੋਬਨ ਰੰਧਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।