22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਧਿਆਨਪੁਰ, ਦਾਲਮ ਸਮੇਤ ਵੱਖ-ਵੱਖ ਅੱਡਿਆਂ ਦਾ ਦੌਰਾ

ਧਿਆਨਪੁਰ, 21 ਅਗਸਤ (ਕੁਲਦੀਪ ਸਿੰਘ ਸੋਨੂੰ)-ਕੌਮੀ ਇਨਸਾਫ਼ ਮੋਰਚੇ ਵਲੋਂ ਅੱਜ ਪੰਜਾਬ ਬੰਦ ਦੇ ਸੱਦੇ ਦੌਰਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ’ਚ ਧਿਆਨਪੁਰ, ਦਾਲਮ ਨੰਗਲ, ਅਕਰਪੁਰਾ, ਚੈਨੇਵਾਲ, ਸਰਵਾਲੀ, ਰਾਏਚੱਕ, ਸ਼ਿਕਾਰ ਮਾਛੀਆਂ, ਸ਼ਾਹਪੁਰ ਜਾਜਨ ਸਮੇਤ ਨੇੜਲੇ ਪਿੰਡਾਂ ’ਚ ਪੂਰਨ ਸਮਰਥਨ ਮਿਲਿਆ। ਇਸ ਸਬੰਧੀ ਪੰਜਾਬ ਮੀਡੀਆ ਪ੍ਰਧਾਨ ਮਨਜੀਤ ਸਿੰਘ ਬਸੰਤਕੋਟ ਨੇ ਦੱਸਿਆ ਕਿ ਸੜਕੀ ਆਵਾਜਾਈ, ਦੁਕਾਨਾਂ, ਵਿੱਦਿਅਕ ਅਦਾਰੇ ਪੂਰਨ ਤੌਰ ’ਤੇ ਬੰਦ ਰਹੇ ਤੇ ਚੱਕਾ ਜਾਮ ਰਿਹਾ।

ਅਜੀਤ ਡੈਸਕ 22-08-2026
ਧਿਆਨਪੁਰ, 21 ਅਗਸਤ (ਕੁਲਦੀਪ ਸਿੰਘ ਸੋਨੂੰ)-ਕੌਮੀ ਇਨਸਾਫ਼ ਮੋਰਚੇ ਵਲੋਂ ਅੱਜ ਪੰਜਾਬ ਬੰਦ ਦੇ ਸੱਦੇ ਦੌਰਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ’ਚ ਧਿਆਨਪੁਰ, ਦਾਲਮ ਨੰਗਲ, ਅਕਰਪੁਰਾ, ਚੈਨੇਵਾਲ, ਸਰਵਾਲੀ, ਰਾਏਚੱਕ, ਸ਼ਿਕਾਰ ਮਾਛੀਆਂ, ਸ਼ਾਹਪੁਰ ਜਾਜਨ ਸਮੇਤ ਨੇੜਲੇ ਪਿੰਡਾਂ ’ਚ ਪੂਰਨ ਸਮਰਥਨ ਮਿਲਿਆ। ਇਸ ਸਬੰਧੀ ਪੰਜਾਬ ਮੀਡੀਆ ਪ੍ਰਧਾਨ ਮਨਜੀਤ ਸਿੰਘ ਬਸੰਤਕੋਟ ਨੇ ਦੱਸਿਆ ਕਿ ਸੜਕੀ ਆਵਾਜਾਈ, ਦੁਕਾਨਾਂ, ਵਿੱਦਿਅਕ ਅਦਾਰੇ ਪੂਰਨ ਤੌਰ ’ਤੇ ਬੰਦ ਰਹੇ ਤੇ ਚੱਕਾ ਜਾਮ ਰਿਹਾ। ਬੰਦ ਦੌਰਾਨ ਜਨਰਲ ਸਕੱਤਰ ਪੰਜਾਬ ਮਨਜੀਤ ਸਿੰਘ ਬਾਜਵਾ ਤੇ ਕੋਰ ਕਮੇਟੀ ਮੈਂਬਰ ਮੁਖਤਾਰ ਸਿੰਘ ਉਗਰੇਵਾਲ ਦੀ ਅਗਵਾਈ ਹੇਠ ਵੱਖ-ਵੱਖ ਅੱਡਿਆਂ ਦਾ ਦੌਰਾ ਕੀਤਾ ਗਿਆ, ਜਿੱਥੇ ਵੇਖਣ ’ਤੇ ਸਾਰੇ ਦੁਕਾਨਦਾਰਾਂ ਨੇ ਇਸ ਬੰਦ ਨੂੰ ਭਰਵਾਂ ਸਮਰਥਨ ਦਿੱਤਾ। ਮਨਜੀਤ ਸਿੰਘ ਬਾਜਵਾ, ਮੁਖਤਾਰ ਸਿੰਘ ਉਗਰੇਵਾਲ ਅਤੇ ਮਨਜੀਤ ਸਿੰਘ ਬਸੰਤਕੋਟ ਨੇ ਸਭ ਦਾ ਧੰਨਵਾਦ ਕੀਤਾ। ਇਸ ਸਮੇਂ ਸਰਬਜੀਤ ਸਿੰਘ ਬੰਬ, ਗੁਰਸ਼ਰਨ ਸਿੰਘ ਚੰਦੂਮਾਂਜਾ, ਹਰਜੀਤ ਸਿੰਘ ਸੰਘੇੜਾ, ਬਿਕਰਮਜੀਤ ਸਿੰਘ ਗਾਜੀਨੰਗਲ, ਸਤਵਿੰਦਰ ਸਿੰਘ ਡੇਰਾ ਪਠਾਣਾ, ਰਜਵੰਤ ਸਿੰਘ ਡੇਰਾ ਪਠਾਣਾ, ਪ੍ਰਧਾਨ ਲਾਡੀ ਚੰਦੂਮਾਂਜਾ, ਪ੍ਰਧਾਨ ਪ੍ਰਧਾਨ ਰਣਜੀਤ ਸਿੰਘ ਉਮਰਵਾਲ, ਪ੍ਰਧਾਨ ਸੁਰਜੀਤ ਸਿੰਘ ਉਮਰਵਾਲ, ਅਵਤਾਰ ਸਿੰਘ ਕੋਟਲੀ, ਬਾਬਾ ਪਿਆਰਾ ਸਿੰਘ, ਗੁਰਪ੍ਰੀਤ ਸਿੰਘ ਬਸੰਤਕੋਟ, ਰਣਜੀਤ ਸਿੰਘ ਬਸੰਤਕੋਟ, ਰਣਜੀਤ ਸਿੰਘ ਉਮਰਵਾਲ, ਪ੍ਰਧਾਨ ਬਚਿੱਤਰ ਸਿੰਘ ਉਮਰਵਾਲ, ਰਘਬੀਰ ਸਿੰਘ ਕੋਟਲੀ ਅਤੇ ਬਲਕਾਰ ਸਿੰਘ ਕੋਟਲੀ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਲ ਹੋਏ।
ਪਿਛਲੀ ਖ਼ਬਰ ਧਾਰੀਵਾਲ ’ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ ਸਿੱਖ ਸੰਗਤਾਂ ਨੇ ਮਾਰਚ ਤੇ ਰੋਸ ਪ੍ਰਦਰਸ਼ਨ ਕੀਤਾ ਅਗਲੀ ਖ਼ਬਰ ਵੁੱਡ ਬਲਾਜ਼ਮ ਸਕੂਲ ’ਚ ਮੋਬਾਈਲ ਤਾਰਾ ਮੰਡਲ ਸ਼ੋਅ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।