26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸੇਂਟ ਐਂਡਰਿਊਜ਼ ਗਰੁੱਪ ਨੂੰ ਮਿਲਿਆ ਵੱਕਾਰੀ ਸਿੱਖਿਆ ਲੀਡਰਸ਼ਿਪ ਪੁਰਸਕਾਰ

ਨਰੋਟ ਜੈਮਲ ਸਿੰਘ, 25 ਅਕਤੂਬਰ (ਸ਼ਸ਼ੀ ਕੁਮਾਰ)-ਸੇਂਟ ਐਂਡਰਿਊਜ਼ ਗਰੁੱਪ ਲਈ ਇਹ ਮਾਣ ਵਾਲੀ ਗੱਲ ਹੈ ਕਿ ਗਰੁੱਪ ਨੂੰ ਵੱਕਾਰੀ ਸਿੱਖਿਆ ਲੀਡਰਸ਼ਿਪ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ । ਇਹ ਪ੍ਰਾਪਤੀ ਸਿੱਖਿਆ ਦੇ ਖੇਤਰ ’ਚ ਗਰੁੱਪ ਦੀ ਦੂਰਦਰਸ਼ੀ ਸੋਚ, ਸਮਰਪਣ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ ।

ਸੈਂਟ ਐਂਡਰਿਊਜ਼ ਗਰੁੱਪ ਨੂੰ ਵੱਕਾਰੀ ਸਿੱਖਿਆ ਲੀਡਰਸ਼ਿਪ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਚੇਅਰਪਰਸਨ ਕਮਲਾ ਦੇਵੀ । ਅਜੀਤ ਤਸਵੀਰ 26-10-2026
ਨਰੋਟ ਜੈਮਲ ਸਿੰਘ, 25 ਅਕਤੂਬਰ (ਸ਼ਸ਼ੀ ਕੁਮਾਰ)-ਸੇਂਟ ਐਂਡਰਿਊਜ਼ ਗਰੁੱਪ ਲਈ ਇਹ ਮਾਣ ਵਾਲੀ ਗੱਲ ਹੈ ਕਿ ਗਰੁੱਪ ਨੂੰ ਵੱਕਾਰੀ ਸਿੱਖਿਆ ਲੀਡਰਸ਼ਿਪ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ । ਇਹ ਪ੍ਰਾਪਤੀ ਸਿੱਖਿਆ ਦੇ ਖੇਤਰ ’ਚ ਗਰੁੱਪ ਦੀ ਦੂਰਦਰਸ਼ੀ ਸੋਚ, ਸਮਰਪਣ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ । ਇਸ ਪੁਰਸਕਾਰ ਨਾਲ ਪੰਜਾਬ ’ਚ ਸਥਿਤ ਗਰੁੱਪ ਦੀਆਂ ਸਾਰੀਆਂ 6 ਸ਼ਾਖਾਵਾਂ ਵਿਚ ਖੁਸ਼ੀ ਤੇ ਮਾਣ ਦਾ ਮਾਹੌਲ ਹੈ । ਇਸ ਸਬੰਧੀ ਕਰਵਾਏ ਸਮਾਗਮ ’ਚ ਦੇਸ਼ ਭਰ ਦੇ ਵੱਖ-ਵੱਖ ਸਕੂਲਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ । ਰਾਸ਼ਟਰੀ ਪੱਧਰ ਦੇ ਇਸ ਮੰਚ ’ਤੇ ਸਨਮਾਨ ਪ੍ਰਾਪਤ ਕਰਨਾ ਸੇਂਟ ਐਂਡਰਿਊਜ਼ ਗਰੁੱਪ ਲਈ ਇਕ ਮਹੱਤਵਪੂਰਨ ਪ੍ਰਾਪਤੀ ਹੈ । ਇਹ ਸਨਮਾਨ ਗਰੁੱਪ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਮਾਨਤਾ ਵਜੋਂ ਦੇਖਿਆ ਜਾ ਰਿਹਾ ਹੈ । ਕਿਤਾਬੀ ਗਿਆਨ ਦੇ ਨਾਲ ਸ਼ਖ਼ਸੀਅਤ ਦੇ ਵਿਕਾਸ ’ਤੇ ਜ਼ੋਰ ਗਰੁੱਪ ਦੀ ਚੇਅਰਪਰਸਨ ਕਮਲਾ ਦੇਵੀ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਰੱਖਣਾ ਨਹੀਂ, ਸਗੋਂ ਉਨ੍ਹਾਂ ਨੂੰ ਜੀਵਨ ਦੇ ਹਰ ਖੇਤਰ ਵਿਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨਾ ਹੈ । ਉਨ੍ਹਾਂ ਅਨੁਸਾਰ ਸਿੱਖਿਆ ਦਾ ਅਸਲ ਮਕਸਦ ਬੱਚਿਆਂ ਦੇ ਅਕਾਦਮਿਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿਚ ਆਤਮ-ਵਿਸ਼ਵਾਸ, ਰਚਨਾਤਮਿਕਤਾ, ਲੀਡਰਸ਼ਿਪ ਦੇ ਗੁਣ ਤੇ ਚੰਗੀ ਸ਼ਖ਼ਸੀਅਤ ਦਾ ਵਿਕਾਸ ਕਰਨਾ ਵੀ ਹੈ । ਚੇਅਰਪਰਸਨ ਕਮਲਾ ਦੇਵੀ ਦੀ ਅਗਵਾਈ ਹੇਠ ਸੇਂਟ ਐਂਡਰਿਊਜ਼ ਗਰੁੱਪ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਸਿੱਖਿਆ ਦੇ ਖੇਤਰ ਵਿਚ ਨਵੇਂ ਮਾਪਦੰਡ ਸਥਾਪਿਤ ਕਰਨ ਲਈ ਯਤਨਸ਼ੀਲ ਹੈ । ਗਰੁੱਪ ਨੂੰ ਮਿਲਿਆ ਇਹ ਪੁਰਸਕਾਰ ਨਾ ਸਿਰਫ਼ ਸੰਸਥਾ ਲਈ ਮਾਣ ਵਾਲੀ ਪ੍ਰਾਪਤੀ ਹੈ, ਸਗੋਂ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਅਤੇ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਪ੍ਰੇਰਨਾ ਸਰੋਤ ਸਾਬਤ ਹੋਵੇਗਾ ।
ਪਿਛਲੀ ਖ਼ਬਰ ਸਰਬੱਤ ਖ਼ਾਲਸਾ ਸੰਸਥਾ ਦਾ 35ਵਾਂ ਸਥਾਪਨਾ ਦਿਵਸ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਘਰੋਟਾ-ਚੌਹਾਨ ਸੜਕ ਦਾ ਨਿਰਮਾਣ ਇਕ ਸਾਲ ਬਾਅਦ ਵੀ ਅਧੂਰਾ, ਪੰਜ ਪਿੰਡਾਂ ਦੇ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।