18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸਿੰਚਾਈ ਵਿਭਾਗ ਵਲੋਂ ਅੱਪਰਬਾਰੀ ਦੁਆਬ ਨਹਿਰ ਦੇ ਕਿਨਾਰੇ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਏ

ਸੁਜਾਨਪੁਰ, 17 ਅਗਸਤ (ਜਗਦੀਪ ਸਿੰਘ)-ਸਿੰਚਾਈ ਵਿਭਾਗ ਵਲੋਂ ਅੱਪਰਬਾਰੀ ਦੁਆਬ ਨਹਿਰ ਦੇ ਕਿਨਾਰੇ ਮਾਧੋਪੁਰ ਤੋਂ ਲੈ ਕੇ ਮਲਕਪੁਰ ਤੱਕ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਪੁਲ ਨੰਬਰ-1 ਤੋਂ ਲੈ ਕੇ ਪੁਲ ਨੰਬਰ-4 ਤੱਕ ਹਟਾਏ ਗਏ । ਨਹਿਰੀ ਵਿਭਾਗ ਵਲੋਂ ਪੁਲਿਸ ਦੇ ਸਹਿਯੋਗ ਨਾਲ ਜੇ.

ਕਾਮਧੇਨੂ ਗਊਸ਼ਾਲਾ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਮੌਜੂਦ ਮਾਰਗ ਦਰਸ਼ਕ ਮੰਡਲ ਦੇ ਮੈਂਬਰ ਜੇ ਸ਼ਰਮਾ ਅਤੇ ਆਨੰਦ ਵਾਹਿਨੀ ਸ਼ਾਖਾ ਦੀ ਮਾਰਗ ਦਰਸ਼ਿਕਾ ਸੁਧਾ ਸ਼ਰਮਾ। ਤਸਵੀਰ: ਸੁਮਿਤ 18-08-2026
ਸੁਜਾਨਪੁਰ, 17 ਅਗਸਤ (ਜਗਦੀਪ ਸਿੰਘ)-ਸਿੰਚਾਈ ਵਿਭਾਗ ਵਲੋਂ ਅੱਪਰਬਾਰੀ ਦੁਆਬ ਨਹਿਰ ਦੇ ਕਿਨਾਰੇ ਮਾਧੋਪੁਰ ਤੋਂ ਲੈ ਕੇ ਮਲਕਪੁਰ ਤੱਕ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਪੁਲ ਨੰਬਰ-1 ਤੋਂ ਲੈ ਕੇ ਪੁਲ ਨੰਬਰ-4 ਤੱਕ ਹਟਾਏ ਗਏ । ਨਹਿਰੀ ਵਿਭਾਗ ਵਲੋਂ ਪੁਲਿਸ ਦੇ ਸਹਿਯੋਗ ਨਾਲ ਜੇ.ਸੀ.ਬੀ. ਮਸ਼ੀਨਾਂ ਲੈ ਕੇ ਲੋਕਾਂ ਵਲੋਂ ਖੋਖੇ ਬਣਾ ਕੇ ਜਾਂ ਹੋਰ ਕਿਸੇ ਤਰ੍ਹਾਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਗਏ । ਖੋਖੇ ਬਣਾ ਕੇ ਆਪਣਾ ਕਾਰੋਬਾਰ ਕਰ ਰਹੇ ਕਈ ਲੋਕਾਂ ਨੇ ਕਿਹਾ ਕਿ ਉਹ ਪਿਛਲੇ 20-25 ਸਾਲ ਤੋਂ ਇੱਥੇ ਆਪਣਾ ਕਾਰੋਬਾਰ ਕਰ ਰਹੇ ਹਨ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ, ਕਬਜ਼ੇ ਹਟਾਉਣ ਨਾਲ ਉਹ ਸੜਕ ’ਤੇ ਆ ਗਏ ਹਨ । ਨਾਲ ਹੀ ਉਨ੍ਹਾਂ ਕਿਹਾ ਕਿ ਸਿਰਫ ਮਾੜੇ ਬੰਦੇ ਦੇ ਕਬਜ਼ੇ ਹਟਾਏ ਗਏ ਹਨ, ਜਦ ਕਿ ਰਸੂਖਦਾਰ ਲੋਕਾਂ ਦੇ ਕਬਜ਼ੇ ਹਾਲੇ ਵੀ ਕਾਇਮ ਹਨ । ਇਸ ਸਬੰਧੀ ਜਦੋਂ ਵਿਭਾਗ ਦੇ ਐਸ.ਡੀ.ਓ. ਰਜੀਵ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਮਾਧੋਪੁਰ ਤੋਂ ਧਾਰੀਵਾਲ ਨਹਿਰ ਕਿਨਾਰੇ ਕਬਜ਼ੇ ਹਟਾਉਣ ਦੇ ਆਦੇਸ਼ ਹਨ । ਮਾਧੋਪੁਰ ਤੋਂ ਮਲਿਕਪੁਰ ਤੱਕ ਦਾ ਇਲਾਕਾ ਉਨ੍ਹਾਂ ਦੇ ਅਧਿਕਾਰ ਖੇਤਰ ਅੰਦਰ ਆਉਂਦਾ ਹੈ । ਜਿੱਥੇ ਇਹ ਕਬਜ਼ੇ ਹਟਾਏ ਗਏ ਹਨ । ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਨਾਜਾਇਜ਼ ਕਬਜ਼ੇ ਵੀ ਜਲਦ ਹਟਾਏ ਜਾਣਗੇ । ਅੱਜ ਉਨ੍ਹਾਂ ਨੂੰ ਪੁਲਿਸ ਪ੍ਰੋਟੈਕਸ਼ਨ ਘੱਟ ਮਿਲੀ ਸੀ, ਬਾਕੀ ਜਗ੍ਹਾ ਤੋਂ ਕਬਜ਼ੇ ਹਟਾਉਣ ਲਈ ਜ਼ਿਆਦਾ ਪੁਲਿਸ ਪ੍ਰੋਟੈਕਸ਼ਨ ਦੀ ਲੋੜ ਸੀ, ਜਲਦ ਹੀ ਬਾਕੀ ਰਹਿੰਦੇ ਨਾਜਾਇਜ਼ ਕਬਜ਼ੇ ਵੀ ਹਟਾ ਦਿੱਤੇ ਜਾਣਗੇ ।
ਪਿਛਲੀ ਖ਼ਬਰ ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ ਵਲੋਂ ਸਕੂਲ ਕੈਬਨਿਟ ਦੀ ਚੋਣ ਸਮਾਗਮ ਕਰਵਾਇਆ ਅਗਲੀ ਖ਼ਬਰ ਧਰਮ ਸਮਰਾਟ ਸਵਾਮੀ ਕਰਪਾਤਰੀ ਮਹਾਰਾਜ ਦਾ 119ਵਾਂ ਪ੍ਰਾਕਟਯ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।