18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਧਰਮ ਸਮਰਾਟ ਸਵਾਮੀ ਕਰਪਾਤਰੀ ਮਹਾਰਾਜ ਦਾ 119ਵਾਂ ਪ੍ਰਾਕਟਯ ਦਿਵਸ ਮਨਾਇਆ

ਪਠਾਨਕੋਟ, 17 ਅਗਸਤ (ਸੁਮਿਤ)-ਧਰਮ ਸਮਰਾਟ ਸਵਾਮੀ ਕਰਪਾਤਰੀ ਮਹਾਰਾਜ ਦੇ 119ਵੇਂ ਪ੍ਰਾਕਟਯ ਦਿਵਸ ਦੇ ਮੌਕੇ ਪੀਠ ਪਰਿਸ਼ਦ ਆਦਿਤਯ ਵਾਹਿਨੀ ਤੇ ਆਨੰਦ ਵਾਹਿਨੀ ਸ਼ਾਖਾ ਖਾਨਪੁਰ ਮਨਵਾਲ ਵਲੋਂ ਡਲਹੌਜ਼ੀ ਰੋਡ ਸਥਿਤ ਕਾਮਧੇਨੂ ਗਊਸ਼ਾਲਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਸਮਾਗਮ ਦੀ ਪ੍ਰਧਾਨਗੀ ਕੇ.

ਅਜੀਤ ਡੈਸਕ 18-08-2026
ਪਠਾਨਕੋਟ, 17 ਅਗਸਤ (ਸੁਮਿਤ)-ਧਰਮ ਸਮਰਾਟ ਸਵਾਮੀ ਕਰਪਾਤਰੀ ਮਹਾਰਾਜ ਦੇ 119ਵੇਂ ਪ੍ਰਾਕਟਯ ਦਿਵਸ ਦੇ ਮੌਕੇ ਪੀਠ ਪਰਿਸ਼ਦ ਆਦਿਤਯ ਵਾਹਿਨੀ ਤੇ ਆਨੰਦ ਵਾਹਿਨੀ ਸ਼ਾਖਾ ਖਾਨਪੁਰ ਮਨਵਾਲ ਵਲੋਂ ਡਲਹੌਜ਼ੀ ਰੋਡ ਸਥਿਤ ਕਾਮਧੇਨੂ ਗਊਸ਼ਾਲਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਸਮਾਗਮ ਦੀ ਪ੍ਰਧਾਨਗੀ ਕੇ.ਕੇ. ਸਰੀਨ ਨੇ ਕੀਤੀ । ਸਮਾਗਮ ਦੀ ਸ਼ੁਰੂਆਤ ਵਿਧੀਵਤ ਗਊ ਪੂਜਨ ਨਾਲ ਕੀਤੀ ਗਈ । ਉਪਰੰਤ ‘ਧਰਮ ਅਤੇ ਰਾਸ਼ਟਰ’ ਵਿਸ਼ੇ ’ਤੇ ਗੋਸ਼ਟੀ ਕਰਵਾਈ ਗਈ ਤੇ ਗਊਸ਼ਾਲਾ ਦੀ ਸੇਵਾ ਲਈ ਸਹਾਇਤਾ ਰਾਸ਼ੀ ਵੀ ਭੇਟ ਕੀਤੀ ਗਈ । ਇਸ ਮੌਕੇ ਮਾਰਗ ਦਰਸ਼ਕ ਮੰਡਲ ਦੇ ਮੈਂਬਰ ਅਜੇ ਸ਼ਰਮਾ ਤੇ ਆਨੰਦ ਵਾਹਿਨੀ ਸ਼ਾਖਾ ਦੀ ਮਾਰਗ ਦਰਸ਼ਿਕਾ ਸੁਧਾ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ । ਸੁਧਾ ਸ਼ਰਮਾ ਨੇ ਕਿਹਾ ਕਿ ਸਵਾਮੀ ਕਰਪਾਤਰੀ ਮਹਾਰਾਜ ਦੇ ਜੀਵਨ ਦਾ ਉਦੇਸ਼ ਭਾਰਤੀ ਸੰਸਕ੍ਰਿਤੀ ਦੇ ਮੂਲ ਸਿਧਾਂਤਾਂ ਨੂੰ ਮਜ਼ਬੂਤ ਕਰਨਾ ਸੀ । ਇਸ ਮੌਕੇ ਕੇ.ਕੇ. ਸਰੀਨ, ਸੂਬੇਦਾਰ ਰਾਮਦਾਸ ਸ਼ਰਮਾ, ਨੀਨਾ, ਸੁਦੇਸ਼ ਰਾਣਾ, ਅਨਮੋਲ, ਸਰੋਜ ਸ਼ਰਮਾ, ਸਵਿਤਾ, ਮੋਨਿਕਾ, ਧਨੰਜੈ, ਹਰਸ਼ਿਤ, ਮਾਨਯਤਾ ਅਤੇ ਰੁਦਰਾਕਸ਼ ਆਦਿ ਹਾਜ਼ਰ ਸਨ । ਸਮਾਗਮ ਦੌਰਾਨ ਹਾਜ਼ਰ ਮੈਂਬਰਾਂ ਨੇ ਸਵਾਮੀ ਕਰਪਾਤਰੀ ਮਹਾਰਾਜ ਦੇ ਆਦਰਸ਼ਾਂ ਨੂੰ ਯਾਦ ਕਰਦਿਆਂ ਧਰਮ, ਸੰਸਕ੍ਰਿਤੀ, ਰਾਸ਼ਟਰ ਤੇ ਗਊ ਸੇਵਾ ਪ੍ਰਤੀ ਆਪਣੇ ਫਰਜ਼ ਨਿਭਾਉਣ ਦਾ ਸੰਕਲਪ ਲਿਆ ।
ਪਿਛਲੀ ਖ਼ਬਰ ਸਿੰਚਾਈ ਵਿਭਾਗ ਵਲੋਂ ਅੱਪਰਬਾਰੀ ਦੁਆਬ ਨਹਿਰ ਦੇ ਕਿਨਾਰੇ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਏ ਅਗਲੀ ਖ਼ਬਰ ਨਰੋਟ ਜੈਮਲ ਸਿੰਘ ਦੇ ਬੱਸ ਸਟੈਂਡ ਨੇੜੇ ਦੁਕਾਨ ’ਤੇ ਹੋਈ ਚੋਰੀ ਤਿੰਨ ਨੌਜਵਾਨ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।