ਸੰਘਰਸ਼ੀ ਕਿਸਾਨ ਆਗੂ ਬਖਸ਼ੀਸ਼ ਸਿੰਘ ਟਰੈਕਟਰਾਂ ਵਾਲਿਆਂ ਨੂੰ ਲਾਲ ਝੰਡੇ ਦੀ ਸਲਾਮੀ ਨਾਲ ਅੰਤਿਮ ਵਿਦਾਇਗੀ
ਕਲਾਨੌਰ, 12 ਅਗਸਤ (ਪੁਰੇਵਾਲ)-ਸਥਾਨਕ ਕਸਬੇ ’ਚ ਪਿਛਲੇ ਲੰਮੇਂ ਸਮੇਂ ਤੋਂ ਟਰੈਟਕਰ ਵਰਕਸ਼ਾਪ ਦੇ ਕਾਰੋਬਾਰੀ ਤੇ ਅਗਾਂਹਵਧੂ ਸੰਘਰਸ਼ੀ ਕਿਸਾਨ ਬਖਸ਼ੀਸ਼ ਸਿੰਘ ਪਵਾਰ ਟਰੈਕਟਰਾਂ ਵਾਲਿਆਂ ਦਾ ਦਿਹਾਂਤ ਹੋਣ ’ਤੇ ਉਨ੍ਹਾਂ ਦੀ ਅੰਤਿਮ ਯਾਤਰਾ ’ਚ ਪਰਿਵਾਰ ਸਮੇਤ ਵੱਡੀ ਗਿਣਤੀ ’ਚ ਵੱਖ-ਵੱਖ ਥਾਵਾਂ ਤੋਂ ਸੰਘਰਸ਼ੀ ਕਿਸਾਨ ਪਹੁੰਚੇ। ਇਸ ਦੌਰਾਨ ਬਖਸ਼ੀਸ਼ ਸਿੰਘ ਪਵਾਰ ਦੀ ਮ੍ਰਿਤਕ ਦੇਹ ’ਤੇ ਲਾਲ ਝੰਡਾ ਪਾ ਕੇ ਸਲਾਮੀ ਦਿੱਤੀ ਗਈ ਤੇ ਬਖਸ਼ੀਸ਼ ਸਿੰਘ ਪਵਾਰ ਅਮਰ ਰਹੇ ਦੇ ਨਾਅਰੇ ਲਗਾ ਕੇ ਸਾਥੀ ਨੂੰ ਵਿਦਾਇਗੀ ਦਿੱਤੀ ਗਈ।
ਅਜੀਤ ਡੈਸਕ
13-08-2026