ਸ਼੍ਰੋਮਣੀ ਅਕਾਲੀ ਦਲ ਪੰਜਾਬ ਸਮੇਤ ਜ਼ਿਲ੍ਹਾ ਗੁਰਦਾਸਪੁਰ ’ਚ ਦਿਨ-ਬ-ਦਿਨ ਹੋ ਰਿਹਾ ਮਜ਼ਬੂਤ : ਜ਼ਿਲ੍ਹਾ ਜਥੇ. ਲੰਗਾਹ
ਪਾਰਟੀ ਲਈ ਲੋਕਾਂ ਦੀ ਲਾਮਬੱਧੀ ਲਈ ਕਲਾਨੌਰ ਦਫ਼ਤਰ ਵਿਖੇ ਮੀਟਿੰਗ
ਕਲਾਨੌਰ, 8 ਅਗਸਤ (ਪੁਰੇਵਾਲ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਜਥੇਦਾਰ ਸੁੱਚਾ ਸਿੰਘ ਲੰਗਾਹ ਸਾਬਕਾ ਕੈਬਨਿਟ ਮੰਤਰੀ ਪੰਜਾਬ ਵਲੋਂ ਸਥਾਨਕ ਕਸਬੇ ’ਚ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਪ੍ਰਭਾਵਸ਼ਾਲੀ ਮੀਟਿੰਗ ਉਪਰੰਤ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਸਮੇਤ ਜ਼ਿਲ੍ਹੇ ਭਰ ’ਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਹੋ ਰਹੀ ਹੈ ਅਤੇ ਹੋਰ ਲੋਕਾਂ ਨੂੰ ਪਾਰਟੀ ਲਈ ਲਾਮਬੱਧ ਕਰਨ ਲਈ ਅੱਜ ਵਰਕਰਾਂ ਕੋਲੋਂ ਸੁਝਾਅ ਪ੍ਰਾਪਤ ਕੀਤੇ ਗਏ ਹਨ। ਅੱਜ ਦੀ ਮੀਟਿੰਗ ’ਚ ਪਹੁੰਚੇ ਵੱਖ-ਵੱਖ ਅਹੁਦੇਦਾਰਾਂ ਨੇ ਜ਼ਿਲ੍ਹਾ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਆਪਣੇ ਸੁਝਾਅ ਦੱਸੇ ਗਏ।
ਕਲਾਨੌਰ, 8 ਅਗਸਤ (ਪੁਰੇਵਾਲ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਜਥੇਦਾਰ ਸੁੱਚਾ ਸਿੰਘ ਲੰਗਾਹ ਸਾਬਕਾ ਕੈਬਨਿਟ ਮੰਤਰੀ ਪੰਜਾਬ ਵਲੋਂ ਸਥਾਨਕ ਕਸਬੇ ’ਚ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਪ੍ਰਭਾਵਸ਼ਾਲੀ ਮੀਟਿੰਗ ਉਪਰੰਤ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਸਮੇਤ ਜ਼ਿਲ੍ਹੇ ਭਰ ’ਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਹੋ ਰਹੀ ਹੈ ਅਤੇ ਹੋਰ ਲੋਕਾਂ ਨੂੰ ਪਾਰਟੀ ਲਈ ਲਾਮਬੱਧ ਕਰਨ ਲਈ ਅੱਜ ਵਰਕਰਾਂ ਕੋਲੋਂ ਸੁਝਾਅ ਪ੍ਰਾਪਤ ਕੀਤੇ ਗਏ ਹਨ। ਅੱਜ ਦੀ ਮੀਟਿੰਗ ’ਚ ਪਹੁੰਚੇ ਵੱਖ-ਵੱਖ ਅਹੁਦੇਦਾਰਾਂ ਨੇ ਜ਼ਿਲ੍ਹਾ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਆਪਣੇ ਸੁਝਾਅ ਦੱਸੇ ਗਏ। ਜਥੇ . ਲੰਗਾਹ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ‘ਆਪ’ ਦੇ ਨੁਮਾਇੰਦਿਆਂ ਅਤੇ ਕਾਂਗਰਸੀਆਂ ਦੇ ਵੀ ਅਸਲੀ ਚਿਹਰੇ ਲੋਕਾਂ ਸਾਹਮਣੇ ਆ ਚੁੱਕੇ ਹਨ, ਜਿਸ ਤੋਂ ਤੰਗ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਦੇ ਕਾਰਜਕਾਲ ਨੂੰ ਯਾਦ ਕਰਦਿਆਂ ਪਾਰਟੀ ਨਾਲ ਜੁੜ ਕੇ ਮਜ਼ਬੂਤੀ ਕਰ ਰਹੇ ਹਨ। ਜਥੇ. ਲੰਗਾਹ ਨੇ ਕਿਹਾ ਕਿ ਹਲਾਤ ਦੱਸਦੇ ਹਨ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ ਅਤੇ ਸਰਕਾਰ ਆਊਣ ’ਤੇ ਸੂਬੇ ’ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਮਿਲੇਗਾ। ਇਸ ਮੌਕੇ ’ਤੇ ਪੀ.ਏ. ਤੇਜਬੀਰ ਸਿੰਘ ਦਿਓਲ, ਆਈ.ਟੀ. ਵਿੰਗ ਦੇ ਅੰਮ੍ਰਿਤਪਾਲ ਸਿੰਘ ਭਿੰਡਰ, ਜ਼ਿਲ੍ਹਾ ਦਿਹਾਤੀ ਪ੍ਰਧਾਨ ਅਜੀਤ ਸਿੰਘ ਗੋਸਲ, ਹਲਕਾ ਪ੍ਰਧਾਨ ਪ੍ਰਭਜੀਤ ਸਿੰਘ ਬੱਲ, ਸਰਕਲ ਜਥੇ. ਰਣਜੀਤ ਸਿੰਘ ਮੌੜ, ਸਿਟੀ ਪ੍ਰਧਾਨ ਰਣਜੀਤ ਸਿੰਘ ਕਲਾਨੌਰ, ਸਰਕਲ ਪ੍ਰਧਾਨ ਅਮਨਦੀਪ ਸਿੰਘ ਗੋਲਡੀ, ਪ੍ਰਧਾਨ ਰਛਪਾਲ ਸਿੰਘ ਮੁਸਤਫਾਪੁਰ, ਪ੍ਰਧਾਨ ਬਲਵਿੰਦਰ ਸਿੰਘ ਮਾਨੇਪੁਰ, ਪ੍ਰਧਾਨ ਦਿਲਬਾਗ ਸਿੰਘ, ਪ੍ਰਧਾਨ ਸੁਖਵਿੰਦਰ ਸਿੰਘ ਪਕੀਵਾਂ, ਸਾ. ਚੇਅ. ਅਮਰੀਕ ਸਿੰਘ ਵਡਾਲਾ ਬਾਂਗਰ, ਗੁਰਜਿੰਦਰ ਸਿੰਘ ਅਠਵਾਲ, ਕੈਪਟਨ ਕੁਲਦੀਪ ਸਿੰਘ ਭੰਡਾਲ, ਦਿਲਬਾਗ ਸਿੰਘ ਸਾ. ਸਰਪੰਚ, ਰਜਵੰਤ ਸਿੰਘ ਮੱਲ੍ਹੀ, ਕੁਲਵਿੰਦਰ ਸਿੰਘ ਸਰਾਂ, ਕੁਲਵੰਤ ਸਿੰਘ ਭਿੰਡਰ, ਅਸ਼ੋਕ ਮਾਹਲਾ, ਜਰਨੈਲ ਸਿੰਘ ਕਲਾਨੌਰ, ਰਣਧੀਰ ਸਿੰਘ ਸਾ. ਸਰਪੰਚ, ਅਵਤਾਰ ਸਿੰਘ ਪੰਨੂੰ, ਬਲਜੀਤ ਸਿੰਘ ਸਿੱਧੂ, ਤਰਸੇਮ ਸਿੰਘ ਬਸਤੀ ਬਾਜੀਗਰ, ਸਿਮਰਪ੍ਰੀਤ ਸਿੰਘ ਸਹਾਰੀ, ਸਤਨਾਮ ਸਿੰਘ ਸਰਕਲ ਪ੍ਰਧਾਨ, ਬਲਜੀਤ ਸਿੰਘ ਥਾਣੇਦਾਰ, ਸਤਨਾਮ ਸਿੰਘ ਬੁੱਚੇਨੰਗਲ, ਸੋਨੂੰਬਖਤਪੁਰ, ਗੁਰਨਾਮ ਸਿੰਘ ਵੜੈਚ, ਗੁਰਬਚਨ ਸਿੰਘ ਘੁੰਮਣ, ਜਤਿੰਦਰ ਸਿੰਘ ਦਾਦੂਵਾਲ, ਲਖਵਿੰਦਰ ਸਿੰਘ ਸਪਰਾਏ, ਸੁਖਵਿੰਦਰ ਸਿੰਘ ਲੱਖਣਕਲਾਂ, ਸਰਬਜੀਤ ਸਿੰਘ ਮਛਾਣਾ ਸਮੇਤ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਰਹੇ।