ਤਾਰਾਗੜ੍ਹ ਨੋਮਨੀ ’ਤੇ ਬਣੇ ਪੁਲ ਦੀ ਹਾਲਤ ਦਿਨੋਂ-ਦਿਨ ਹੋ ਰਹੀ ਖਸਤਾ, ਪ੍ਰਸ਼ਾਸਨ ਬੇਖਬਰ
ਤਾਰਾਗੜ੍ਹ, 7 ਅਗਸਤ (ਸੋਹਨ ਲਾਲ)-ਦੀਨਾਨਗਰ ਤੋਂ ਨਰੋਟ ਜੈਮਲ ਸਿੰਘ ਵਾਇਆ ਤਾਰਾਗੜ੍ਹ ਵਿਖੇ ਨੋਮਨੀ ’ਤੇ ਬਣੇ ਪੁਲ ਨੂੰ ਬਣੇ ਲਗਭਗ 5 ਸਾਲ ਹੋ ਗਏ ਹਨ, ਪਰ ਇਹ ਪੁਲ ਜਗ੍ਹਾ-ਜਗ੍ਹਾ ਤੋਂ ਟੁੱਟ ਗਿਆ ਹੈ। ਸਰੀਏ, ਤਾਰਾਂ ਆਦਿ ਬਾਹਰ ਨਿਕਲੇ ਹੋਏ ਹਨ ।
ਨ
ਨੋਮਨੀ ’ਤੇ ਬਣੇ ਪੁਲ ਤੋਂ ਬਾਹਰ ਨਿਕਲੇ ਸਰੀਏ ਅਤੇ ਤਾਰਾਂ ਆਦਿ ਦਿਖਾਉਂਦੇ ਹੋਏ ਇਲਾਕਾ ਨਿਵਾਸੀ । ਤਸਵੀਰ: ਸੋਹਨ ਲਾਲ
08-08-2026
ਤਾਰਾਗੜ੍ਹ, 7 ਅਗਸਤ (ਸੋਹਨ ਲਾਲ)-ਦੀਨਾਨਗਰ ਤੋਂ ਨਰੋਟ ਜੈਮਲ ਸਿੰਘ ਵਾਇਆ ਤਾਰਾਗੜ੍ਹ ਵਿਖੇ ਨੋਮਨੀ ’ਤੇ ਬਣੇ ਪੁਲ ਨੂੰ ਬਣੇ ਲਗਭਗ 5 ਸਾਲ ਹੋ ਗਏ ਹਨ, ਪਰ ਇਹ ਪੁਲ ਜਗ੍ਹਾ-ਜਗ੍ਹਾ ਤੋਂ ਟੁੱਟ ਗਿਆ ਹੈ। ਸਰੀਏ, ਤਾਰਾਂ ਆਦਿ ਬਾਹਰ ਨਿਕਲੇ ਹੋਏ ਹਨ । ਜਿਸ ਨਾਲ ਹਰ ਸਮੇਂ ਕੋਈ ਦੁਰਘਟਨਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਨੇ ਕਿਹਾ ਹੈ ਕਿ ਇਸ ਦੀ ਸ਼ਿਕਾਇਤ ਕਈ ਵਾਰ ਪ੍ਰਸ਼ਾਸਨ ਤੇ ਭੋਆ ਹਲਕੇ ਦੇ ਮੰਤਰੀ ਨੂੰ ਕੀਤੀ ਗਈ ਹੈ । ਦੱਸ ਦੇਈਏ ਕਿ ਇਹ ਪੁਲ ਸੀਮਾ ਸੜਕ ਸੰਗਠਨ ‘ਬੇਗਲ ਸੇਤੂ’ ਕੇਂਦਰੀ ਮੰਤਰੀ ਰਾਜਨਾਥ ਵਲੋਂ ਸਤੰਬਰ 2022 ਨੂੰ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਸੀ। ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਨਿਵਾਸੀ ਰਾਜੇਸ਼ ਕੁਮਾਰ, ਠਾਕੁਰ ਸਰਬਜੀਤ ਸਿੰਘ, ਕੁਲਦੀਪ ਸਿੰਘ ਦੀਪਾ, ਸਤੀਸ਼ ਕੁਮਾਰ ਫੌਜੀ, ਰਾਜਿੰਦਰ ਕੁਮਾਰ ਰਾਜੂ, ਜੋਗਿੰਦਰ ਸਿੰਘ, ਜੈਲਦਾਰ ਸ਼ੇਰ ਸਿੰਘ ਆਦਿ ਨੇ ਦੱਸਿਆ ਕਿ ਇਸ ਪੁਲ ਦੇ ਸਰੀਏ ਇੰਨ੍ਹੇ ਜ਼ਿਆਦਾ ਬਾਹਰ ਨਿਕਲ ਗਏ ਹੋਏ ਹਨ, ਜਿਸ ਨਾਲ ਆਉਣ ਜਾਣ ਵਾਲੀਆਂ ਗੱਡੀਆਂ, ਕਾਰਾਂ, ਮੋਟਰਸਾਈਕਲ ਆਦਿ ਇਸ ਵਿਚ ਫਸ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ ਤੇ ਹਰ ਸਮੇਂ ਦੁਰਘਟਨਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ । ਉਨ੍ਹਾਂ ਦੱਸਿਆ ਕਿ ਇਸ ਦੀ ਸ਼ਿਕਾਇਤ ਜਦ ਕੀਤੀ ਜਾਂਦੀ ਹੈ ਤਾਂ ਦੋ ਚਾਰ ਮਜ਼ਦੂਰ ਆ ਕੇ ਇਸ ਦੀ ਆਰਜ਼ੀ ਮੁਰੰਮਤ ਕਰਕੇ ਚਲੇ ਜਾਂਦੇ ਹਨ । ਪਰ 10, 15 ਦਿਨਾਂ ਬਾਅਦ ਫਿਰ ਇਹ ਸਰੀਏ ਅਤੇ ਤਾਰਾਂ ਆਦਿ ਫਿਰ ਤੋਂ ਬਾਹਰ ਨਿਕਲ ਜਾਂਦੇ ਹਨ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਨੂੰ ਬਣਾਉਣ ਵਾਲਿਆਂ ਦੀ ਜਾਂਚ ਕੀਤੀ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਪੁਲ ਦੇ ਲੱਗੇ ਮਟੀਰੀਅਲ ਦੀ ਮੁਕੰਮਲ ਜਾਂਚ ਕੀਤੀ ਜਾਵੇ ਅਤੇ ਜਲਦੀ ਤੋਂ ਜਲਦੀ ਚੰਗੇ ਮਟੀਰੀਅਲ ਨਾਲ ਇਸ ਪੁਲ ਨੂੰ ਠੀਕ ਕਰਵਾਇਆ ਜਾਵੇ ।