08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪੰਜਾਬ ਸਕੂਲ ਜ਼ੋਨਲ ਖੇਡਾਂ ’ਚ ਆਰ.ਡੀ. ਖੋਸਲਾ ਵਿਦਿਆਲਿਆ ਦੇ ਯੋਗਾ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਬਟਾਲਾ, 7 ਅਗਸਤ (ਸਤਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਗਈਆਂ ‘ਪੰਜਾਬ ਸਕੂਲ ਜ਼ੋਨਲ ਖੇਡਾਂ’ ਦੀਆਂ ਯੋਗਾ ਮੁਕਾਬਲਿਆਂ ਵਿਚ ਆਰ. ਡੀ.

ਜੇਤੂ ਵਿਦਿਆਰਥੀ ਤਗਮੇ ਦਿਖਾਉਂਦੇ ਹੋਏ ਪ੍ਰਿੰਸੀਪਲ ਬਿੰਦੂ ਭੱਲਾ ਅਤੇ ਅਧਿਆਪਕਾਂ ਨਾਲ। ਅਜੀਤ ਤਸਵੀਰ ਬਟਾਲਾ ਕਾਲਜ ਆਫ਼ ਐਜੂਕੇਸ਼ਨ ਦੇ ਅਧਿਆਪਕ ਅਤੇ ਵਿਦਿਆਰਥੀ ਤੀਆਂ ਦਾ ਤਿਉਹਾਰ ਮਨਾਉਂਦੇ ਹੋਏ। ਅਜੀਤ ਤਸਵੀਰ 08-08-2026

ਬਟਾਲਾ, 7 ਅਗਸਤ (ਸਤਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਗਈਆਂ ‘ਪੰਜਾਬ ਸਕੂਲ ਜ਼ੋਨਲ ਖੇਡਾਂ’ ਦੀਆਂ ਯੋਗਾ ਮੁਕਾਬਲਿਆਂ ਵਿਚ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਸੋਨੇ ਤੇ ਚਾਂਦੀ ਦੇ ਤਮਗੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। 3 ਅਗਸਤ 2026 ਨੂੰ ਹੋਈਆਂ ਲੜਕਿਆਂ ਦੀਆਂ ਪ੍ਰਤੀਯੋਗਤਾਵਾਂ ਵਿਚ ਅੰਡਰ-19 ਵਰਗ ਦੇ ਚਿਰਾਗ ਸ਼ਰਮਾ ਨੇ ਆਰਟਿਸਟਿਕ ਸੋਲੋ ਯੋਗ ’ਚ ਪਹਿਲਾ ਸਥਾਨ ਹਾਸਲ ਕੀਤਾ। ਭਾਵਿਸ਼ ਸ਼ਰਮਾ ਨੇ ਟ੍ਰੈਡੀਸ਼ਨਲ ਯੋਗ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਭਾਵਿਸ਼ ਸ਼ਰਮਾ ਤੇ ਚਿਰਾਗ ਸ਼ਰਮਾ ਦੀ ਜੋੜੀ ਨੇ ਆਰਟਿਸਟਿਕ ਪੇਅਰ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-17 ਵਰਗ ’ਚ ਸਖਮ ਮਹਾਜਨ ਨੇ ਟ੍ਰੈਡੀਸ਼ਨਲ ਯੋਗ ਵਿਚ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਆਰਟਿਸਟਿਕ ਪੇਅਰ ਤੇ ਰਿਦਮਿਕ ਪੇਅਰ ਦੋਵੇਂ ਮੁਕਾਬਲਿਆਂ ’ਚ ਵੀ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੀ ਵਿਲੱਖਣ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਆਰਟਿਸਟਿਕ ਸੋਲੋ ਮੁਕਾਬਲੇ ’ਚ ਵੀ ਸਕੂਲ ਦੇ ਖਿਡਾਰੀ ਨੇ ਦੂਜਾ ਸਥਾਨ ਹਾਸਲ ਕੀਤਾ। 4 ਅਗਸਤ 2026 ਨੂੰ ਹੋਈਆਂ ਲੜਕੀਆਂ ਦੀਆਂ ਪ੍ਰਤੀਯੋਗਤਾਵਾਂ ’ਚ ਅੰਡਰ-19 ਵਰਗ ਦੀਆਂ ਅਨੁਰੀਤ ਕੌਰ ਮੱਲ੍ਹੀ ਤੇ ਖੁਸ਼ਮੀਤ ਕੌਰ ਮੱਲ੍ਹੀ ਦੀ ਜੋੜੀ ਨੇ ਆਰਟਿਸਟਿਕ ਪੇਅਰ ਤੇ ਰਿਦਮਿਕ ਪੇਅਰ ਦੋਵੇਂ ਮੁਕਾਬਲਿਆਂ ’ਚ ਪਹਿਲਾ, ਅਨੁਰੀਤ ਕੌਰ ਮੱਲ੍ਹੀ ਨੇ ਟ੍ਰੈਡੀਸ਼ਨਲ ਯੋਗ ਵਿਚ ਦੂਜਾ ਸਥਾਨ, ਜਦਕਿ ਖੁਸ਼ਮੀਤ ਕੌਰ ਮੱਲ੍ਹੀ ਨੇ ਆਰਟਿਸਟਿਕ ਸੋਲੋ ’ਚ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਦੇ ਵਰਗ ’ਚ ਰਾਜਵੀਰ ਕੌਰ ਨੇ ਟ੍ਰੈਡੀਸ਼ਨਲ ਯੋਗ ਵਿਚ ਦੂਜਾ ਤੇ ਮਨੁਲੀਨ ਕੌਰ ਨੇ ਆਰਟਿਸਟਿਕ ਸੋਲੋ ’ਚ ਦੂਜਾ ਸਥਾਨ ਹਾਸਲ ਕੀਤਾ। ਰਾਜਵੀਰ ਕੌਰ ਤੇ ਮਨੁਲੀਨ ਕੌਰ ਦੀ ਜੋੜੀ ਨੇ ਆਰਟਿਸਟਿਕ ਪੇਅਰ ਤੇ ਰਿਦਮਿਕ ਪੇਅਰ ਦੋਵੇਂ ਮੁਕਾਬਲਿਆਂ ’ਚ ਦੂਜਾ ਸਥਾਨ ਹਾਸਲ ਕੀਤਾ। ਅੰਡਰ-14 ਲੜਕੀਆਂ ਦੇ ਵਰਗ ’ਚ ਆਸ਼ਮੀਨ ਕੌਰ ਨੇ ਟ੍ਰੈਡੀਸ਼ਨਲ ਯੋਗ ਤੇ ਆਰਟਿਸਟਿਕ ਸੋਲੋ ਦੋਵੇਂ ਮੁਕਾਬਲਿਆਂ ’ਚ ਦੂਜਾ, ਗੁਰਲੀਨ ਕੌਰ ਤੇ ਜਸਮੀਨ ਕੌਰ ਦੀ ਜੋੜੀ ਨੇ ਰਿਦਮਿਕ ਪੇਅਰ ਅਤੇ ਆਰਟਿਸਟਿਕ ਪੇਅਰ ਮੁਕਾਬਲਿਆਂ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਸਖਮ ਮਹਾਜਨ, ਚਿਰਾਗ ਸ਼ਰਮਾ, ਭਾਵਿਸ਼ ਸ਼ਰਮਾ, ਰਾਜਵੀਰ ਕੌਰ, ਅਨੁਰੀਤ ਕੌਰ ਮਲ੍ਹੀ ਤੇ ਖੁਸ਼ਮੀਤ ਕੌਰ ਮਲ੍ਹੀ ਦੀ ਚੋਣ ਜ਼ਿਲ੍ਹਾ ਪੱਧਰੀ ਪ੍ਰਤੀਯੋਗਿਤਾ ਲਈ ਹੋਈ ਹੈ। ਸਕੂਲ ਦੇ ਚੇਅਰਮੈਨ ਅਰਵਿੰਦ ਖੋਸਲਾ, ਪ੍ਰਧਾਨ ਅਜੈ ਖੋਸਲਾ ਤੇ ਪ੍ਰਿੰਸੀਪਲ ਡਾ. ਬਿੰਦੂ ਭੱਲਾ ਨੇ ਸਾਰੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਤੇ ਯੋਗਾ ਕੋਚ ਯੋਗਾਚਾਰਿਆ ਵਿਨੈ ਪੁਸ਼ਕਰਣਾ ਨੂੰ ਦਿਲੋਂ ਵਧਾਈ ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਵੀ ਇਨ੍ਹਾਂ ਖਿਡਾਰੀਆਂ ਦੀ ਸ਼ਾਨਦਾਰ ਸਫ਼ਲਤਾ ਦੀ ਕਾਮਨਾ ਕੀਤੀ।

ਪਿਛਲੀ ਖ਼ਬਰ ‘ ਆਪ’ ਦੇ ਸੂਬਾ ਉਪ ਪ੍ਰਧਾਨ ਬਣੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦਾ ਰਮਨ ਬਹਿਲ ਤੇ ਹੋਰਨਾਂ ਵਲੋਂ ਸਨਮਾਨ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਸਕੂਲ ਦੇ 29 ਗਤਕਾ ਖਿਡਾਰੀਆਂ ਦੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਜਿੱਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।