12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਮੇਕਿੰਗ ਡਿਫਰਸ ਐੱਨ.ਜੀ.ਓ. ਨੇ ਸਰਕਾਰੀ ਮਿਡਲ ਸਕੂਲ ਹਰੂਵਾਲ ਦੀ ਕਾਇਆ-ਕਲਪ ਕੀਤੀ

ਅਜੀਤ ਡੈਸਕ 08-05-2026
ਡੇਰਾ ਬਾਬਾ ਨਾਨਕ, 7 ਮਈ (ਹੀਰਾ ਸਿੰਘ ਮਾਂਗਟ)-ਕੁਝ ਮਹੀਨੇ ਪਹਿਲਾਂ ਡੇਰਾ ਬਾਬਾ ਨਾਨਕ ਦੇ ਸਰਹੱਦੀ ਇਲਾਕੇ 'ਚ ਆਏ ਹੜ੍ਹਾਂ ਕਾਰਨ ਸਕੂਲ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ | ਹੜ੍ਹਾਂ ਤੋਂ ਬਾਅਦ ਮੇਕਿੰਗ ਡਿਫਰਸ ਐਨ.ਜੀ.ਓ. ਵਲੋਂ ਪਿੰਡ ਹਰੂਵਾਲ ਦਾ ਦੌਰਾ ਕੀਤਾ ਗਿਆ ਸੀ ਤੇ ਇਸ ਪਿੰਡ ਦੇ ਸਰਕਾਰੀ ਮਿਡਲ ਸਕੂਲ ਦੇ ਹੋਏ ਵੱਡੇ ਨੁਕਸਾਨ ਵੇਖਦਿਆਂ ਇਸ ਸਕੂਲ ਨੂੰ ਗੋਦ ਲੈ ਕੇ ਸਕੂਲ 'ਚ ਪੜ੍ਹਨ ਵਾਲੇ ਬੱਚਿਆਂ ਨੂੰ ਵਧੀਆ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ | ਅੱਜ ਸਕੂਲ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਸਕੂਲ ਵਿਖੇ ਇਕ ਸਧਾਰਨ, ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ 'ਚ ਐਨ.ਜੀ.ਓ. ਨੂੰ ਫੰਡ ਕਰਨ ਵਾਲੀ ਇੰਡਰਾਇਜ਼ ਫੰਡਜ਼ ਕੰਪਨੀ ਦੇ ਪੰਜਾਬ ਪ੍ਰਬੰਧਕ ਮਨਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਮਨਪ੍ਰੀਤ ਸਿੰਘ ਕਪੂਰ ਨੇ ਦੱਸਿਆ ਕਿ ਹੜ੍ਹਾਂ ਨਾਲ ਨੁਕਸਾਨੇ ਸਰਹੱਦੀ ਇਲਾਕੇ ਦੇ ਇਸ ਸਕੂਲ ਨੂੰ ਸੁੰਦਰ ਬਣਾਉਣ ਤੇ ਨਿੱਜੀ ਸਕੂਲਾਂ ਵਾਲੀਆਂ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਸਾਡੀ ਐੱਨ.ਜੀ.ਓ. ਵਲੋਂ ਕਰੀਬ 5 ਮਹੀਨਿਆਂ ਤੋਂ ਸਕੂਲ ਅੰਦਰ ਕੰਮ ਚੱਲ ਰਿਹਾ ਸੀ | ਉਨ੍ਹਾਂ ਦੱਸਿਆ ਕਿ ਐੱਨ.ਜੀ.ਓ. ਵਲੋਂ ਸਕੂਲ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ | ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਸਕੂਲ 'ਚ ਫ਼ਲਦਾਰ ਤੇ ਛਾਂਦਾਰ ਬੂਟੇਵੀ ਲਗਵਾਏ ਗਏ ਹਨ | ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕ ਮੈਡਮ ਨੀਤੂ ਬੇਦੀ ਤੇ ਪਿੰਡ ਵਾਸੀਆਂ ਵਲੋਂ ਮਨਪ੍ਰੀਤ ਸਿੰਘ ਕਪੂਰ ਤੇ ਉਨ੍ਹਾਂ ਦੀ ਸੰਸਥਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਦੀਪਕ ਕੁਮਾਰ ਡਾਇਰੈਕਟਰ ਐੱਨ.ਜੀ.ਓ., ਅਧਿਆਪਕ ਰਵੀ ਕੁਮਾਰ, ਮੈਡਮ ਪ੍ਰੀਆ ਮਹਾਜਨ, ਸਰਪੰਚ ਸੁਰਜੀਤ ਸਿੰਘ, ਆਪ ਆਗੂ ਹਰਦੇਵ ਸਿੰਘ, ਜਗਮੋਹਣ ਸਿੰਘ, ਨਿਰਮਲ ਸਿੰਘ, ਤਰਸੇਮ ਸਿੰਘ, ਮੈਡਮ ਪ੍ਰਾਚੀ, ਸ਼ੁਭਮ, ਸੰਦੀਪ, ਬਿ੍ਜ ਲਾਲ, ਰਜਵੰਤ ਕੌਰ ਤੇ ਲਵਜੋਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਾਲੀਆ ਬ੍ਰਾਹਮਣ ਬਰਾਦਰੀ ਦੀ ਮੇਲ 17 ਨੰੂ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਜਪਾ ਦੀ ਮਹੱਤਵਪੂਰਨ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।