12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

8ਵੀਂ ਜਮਾਤ 'ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਚਾਹਲ ਪਰਿਵਾਰ ਵਲੋਂ ਨਗਦ ਰਾਸ਼ੀ ਨਾਲ ਸਨਮਾਨ

ਅਜੀਤ ਡੈਸਕ 08-05-2026
ਘੁਮਾਣ, 7 ਮਈ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਸੱਲੋ ਚਾਹਲ ਦੇ ਜੰਮਪਲ ਪਰਿਵਾਰ ਜੋ ਕਿ ਸਿੰਘਾਪੁਰ ਵਿਚ ਰਹਿ ਰਹੇ ਹਨ, ਵਲੋਂ ਬੀਬੀ ਅਮਰ ਕੌਰ ਪਤਨੀ ਸਵਰਗਵਾਸੀ ਧਰਮ ਸਿੰਘ ਸੱਲੋ ਚਾਹਲ ਪਰਿਵਾਰ ਵਲੋਂ ਪਿੰਡ ਪੇਜੋਚੱਕ ਦੇ ਸਰਕਾਰੀ ਮਿਡਲ ਸਕੂਲ ਦੇ 8ਵੀਂ ਜਮਾਤ ਦੇ ਵਿਦਿਆਰਥੀ ਜੋ ਕਿ ਜਮਾਤ 'ਚ ਪਹਿਲੇ, ਦੂਸਰੇ ਤੇ ਤੀਸਰੇ ਸਥਾਨ 'ਤੇ ਆਏ ਸਨ | ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਲਈ 10, 7 ਤੇ 5 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ | ਇਸ ਦੇ ਨਾਲ ਹੀ 6ਵੀਂ ਤੇ 7ਵੀਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦਰਜੇ ਅਨੁਸਾਰ 500-500 ਰੁਪਏ ਨਾਲ ਹੌਂਸਲਾ ਅਫਜਾਈ ਕੀਤੀ | ਇਸ ਮੌਕੇ ਪਿੰਡ ਦੇ ਸਾ. ਸਰਪੰਚ ਪਲਵਿੰਦਰ ਸਿੰਘ ਪੇਜੋਚੱਕ ਨੇ ਚਾਹਲ ਪਰਿਵਾਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਪਲਵਿੰਦਰ ਸਿੰਘ, ਗੁਰਨਾਮ ਸਿੰਘ ਚਾਹਲ, ਬਲਵਿੰਦਰ ਸਿੰਘ, ਬਲਜੀਤ ਸਿੰਘ, ਰਜਵੰਤ ਸਿੰਘ, ਜਤਿੰਦਰ ਸਿੰਘ ਪੇਜੋਚੱਕ, ਮੁਖਤਾਰ ਸਿੰਘ, ਸਕੂਲ ਸਟਾਫ਼ ਸ਼੍ਰੀਮਤੀ ਰੁਪਿੰਦਰ ਕੌਰ, ਸਕੂਲ ਮੁਖੀ ਹਰਜੀਤ ਕੌਰ ਅਤੇ ਗੁਰਇਕਬਾਲ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਫੂਡ ਸੇਫ਼ਟੀ ਵਿਭਾਗ ਨੇ ਭਰੇ ਦੁੱਧ ਦੇ ਸੈਂਪਲ ਅਗਲੀ ਖ਼ਬਰ ਆਰ.ਆਰ. ਬਾਵਾ ਕਾਲਜ ਬਟਾਲਾ 'ਚ ਐੱਮ.ਏ. ਹਿੰਦੀ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।