13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਇੰਟਰ ਸਕੂਲ/ਕਾਲਜ ਕਰਾਟੇ ਚੈਂਪੀਅਨਸ਼ਿਪ 'ਚ ਪਾਇਲ ਨੇ ਜਿੱਤਿਆ ਸਿਲਵਰ ਮੈਡਲ <br/>

ਅਜੀਤ ਡੈਸਕ 08-05-2026
ਪਠਾਨਕੋਟ, 7 ਮਈ (ਸੰਧੂ)-ਜ਼ਿਲ੍ਹਾ ਕਰਾਟੇ ਐਸੋਸੀਏਸ਼ਨ ਪਠਾਨਕੋਟ ਵਲੋਂ ਆਕਜ਼ੀਲੀਅਮ ਸਕੂਲ ਪਠਾਨਕੋਟ ਵਿਖੇ ਕਰਵਾਈ ਗਈ ਇੰਟਰ ਸਕੂਲ/ਕਾਲਜ ਕਰਾਟੇ ਚੈਂਪੀਅਨਸ਼ਿਪ ਵਿਚ ਆਰਿਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਦੀ ਵਿਦਿਆਰਥਣ ਪਾਇਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 50 ਕਿੱਲੋਗ੍ਰਾਮ ਭਾਰ ਵਰਗ ਵਿਚ ਸਿਲਵਰ ਮੈਡਲ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੀ ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਦੱਸਿਆ ਕਿ ਇਹ ਕਾਲਜ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਵਿਦਿਆਰਥਣ ਨੇ ਨਾ ਸਿਰਫ਼ ਮੁਕਾਬਲੇ 'ਚ ਭਾਗ ਲਿਆ, ਸਗੋਂ ਵਧੀਆ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਵੀ ਜਿੱਤਿਆ | ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਵਿਦਿਆਰਥਣਾਂ ਇਸੇ ਤਰ੍ਹਾਂ ਖੇਡਾਂ ਦੇ ਖੇਤਰ ਵਿਚ ਅੱਗੇ ਵੱਧਦੀਆਂ ਹੋਈਆਂ ਆਪਣੇ ਮਾਪਿਆਂ, ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਦੀਆਂ ਰਹਿਣਗੀਆਂ | ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਪ੍ਰੋ: ਸ਼ਮਾ ਕਸ਼ਯਪ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਰਮਾ ਚੋਪੜਾ ਕਾਲਜ ਦੇ ਕਾਸਮੈਟੋਲੋਜੀ ਵਿਭਾਗ ਦੇ ਯੂ.ਜੀ. ਡਿਪਲੋਮਾ 'ਚ ਨੰਦਨੀ ਪਹਿਲੇ ਸਥਾਨ 'ਤੇ ਰਹੀ ਅਗਲੀ ਖ਼ਬਰ ਅਜ਼ੀਜ਼ਪੁਰ ਖੁਰਦ ਤੋਂ ਨੌਰੰਗਪੁਰ ਫੋਕਲ ਪੁਆਇੰਟ, ਸਿੰਬਲੀ ਅਤੇ ਨੌਸ਼ਹਿਰਾ ਐਮਾ ਲਿੰਕ ਰੋਡ ਨੂੰ 16 ਫੁੱਟ ਚੌੜਾ ਕਰਨ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।