ਪਠਾਨਕੋਟ, 7 ਮਈ (ਸੁਮਿਤ)-ਸ੍ਰੀਮਤੀ ਰਮਾ ਚੋਪੜਾ ਕਾਲਜ ਦੇ ਕਾਸਮੈਟੋਲੋਜੀ ਯੂ.ਜੀ. ਡਿਪਲੋਮਾ ਪਹਿਲੇ ਸਮੈਸਟਰ ਦਾ ਨਤੀਜਾ 100 ਫ਼ੀਸਦੀ ਰਿਹਾ | ਜਿਸ 'ਚ ਨੰਦਨੀ ਨੇ 8.75 ਐਸ.ਜੀ.ਪੀ.ਏ. ਪ੍ਰਾਪਤ ਕਰਕੇ ਜਮਾਤ 'ਚੋਂ ਪਹਿਲਾ ਸਥਾਨ ਹਾਸਲ ਕੀਤਾ | ਏਕਤਾ ਤੇ ਸਾਨੀਆ ਦੋਵਾਂ ਵਿਦਿਆਰਥਣਾਂ ਨੇ 8.50 ਐਸ.ਜੀ.ਪੀ.ਏ ਤੇ ਕਾਮਨਾ ਨੇ 8.25 ਐਸ.ਜੀ.ਪੀ.ਏ. ਪ੍ਰਾਪਤ ਕਰਕੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ ਪਿ੍ੰਸੀਪਲ ਡਾ: ਪਿ੍ਯੰਕਾ ਚੁੱਘ ਨੇ ਕਾਸਮੈਟੋਲੋਜੀ ਵਿਭਾਗ ਦੀ ਪ੍ਰਵਕਤਾ ਪ੍ਰੋ: ਰਸ਼ਮੀ ਨੂੰ ਵਧਾਈ ਦਿੱਤੀ ਤੇ ਨਾਲ ਹੀ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਸ਼ੁੱਭਕਾਮਨਾਵਾਂ ਦਿੱਤੀਆਂ |