ਪਠਾਨਕੋਟ, 7 ਮਈ (ਸੰਧੂ)-ਸਿਵਲ ਸਰਜਨ ਡਾ: ਸੁਨੀਤਾ ਸ਼ਰਮਾ ਦੀ ਅਗਵਾਈ ਹੇਠ ਐਮਰਜੈਂਸੀ ਮੈਡੀਕਲ ਅਫ਼ਸਰਾਂ ਦੀ ਇਕ ਰੋਜ਼ਾ ਟਰੇਨਿੰਗ ਸਿਵਲ ਹਸਪਤਾਲ ਪਠਾਨਕੋਟ ਦੀ ਅਨੈਕਸੀ ਵਿਚ ਕਰਵਾਈ ਗਈ | ਜਿਸ ਵਿਚ ਜ਼ਿਲ੍ਹਾ ਪਠਾਨਕੋਟ ਦੇ ਐਮਰਜੈਂਸੀ ਮੈਡੀਕਲ ਅਫ਼ਸਰ ਹਾਜ਼ਰ ਹੋਏ | ਇਸ ਟਰੇਨਿੰਗ ਵਿਚ ਸਰਕਾਰੀ ਕਾਲਜ ਅੰਮਿ੍ਤਸਰ ਤੋਂ ਐਚ.ਓ.ਡੀ. ਫੋਰੈਂਸਿਕ ਡਿਪਾਰਟਮੈਂਟ ਤੋਂ ਡਾ: ਕੁਲਦੀਪ ਅਤੇ ਡਾ: ਮਨਦੀਪ ਸਿੰਘ ਸਿੱਧੂ ਨੇ ਇਸ ਟ੍ਰੇਨਿੰਗ ਵਿਚ ਮੈਡੀਕਲ ਅਫ਼ਸਰਾਂ ਨੂੰ ਪੀ.ਐਮ.ਆਰ. ਅਤੇ ਐਮ.ਐਲ.ਆਰ. ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਟਰੇਨਿੰਗ ਵਿਚ ਸਿਵਲ ਹਸਪਤਾਲ ਦੇ ਸਾਰੇ ਸਪੈਸ਼ਲਿਸਟ ਡਾਕਟਰਾਂ ਨੇ ਆਪਣੀ-ਆਪਣੀ ਸਾਰੀ ਜਾਣਕਾਰੀ ਮੈਡੀਕਲ ਅਫ਼ਸਰਾਂ ਨਾਲ ਸਾਂਝੀ ਕੀਤੀ ਗਈ | ਜਿਵੇਂ ਡਾ: ਸੁਨੀਲ ਚੰਦ ਐਸ.ਐਮ.ਓ. ਇੰਚ. ਸਿਵਲ ਹਸਪਤਾਲ ਪਠਾਨਕੋਟ, ਪਰਮਿੰਦਰਪਾਲ ਕੌਰ ਇੰਚ. ਏ.ਆਰ.ਟੀ. ਸੈਂਟਰ, ਡਾ: ਰੋਹਿਤ ਭਾਰਦਵਾਜ ਮੈਡੀਕਲ ਸਪੈਸ਼ਲਿਸਟ, ਡਾ: ਵਿਸ਼ਾਲ ਕੋਹਲੀ ਹੱਡੀਆਂ ਦੇ ਮਾਹਿਰ, ਡਾ: ਵਿਸ਼ਵ ਬੰਧੂ ਸਰਜੀਕਲ ਸਪੈਸ਼ਲਿਸਟ, ਡਾ: ਸਲਿੰਦਰ ਸਿੰਘ ਭਾਊ ਈ.ਐਨ.ਟੀ. ਦੇ ਮਾਹਿਰ, ਡਾ: ਨੇਹਾ ਗੁਪਤਾ ਅੱਖਾਂ ਦੇ ਮਾਹਿਰ, ਡਾ: ਸੁਮਿਤ ਬੇਹੋਸ਼ੀ ਦੇ ਮਾਹਿਰ, ਡਾ: ਸਤਿਆਰਥ ਦਿਮਾਗ਼ੀ ਰੋਗਾਂ ਦੇ ਮਾਹਿਰ, ਡਾ: ਕਨਿਕਾ ਸ਼ਰਮਾ ਸਿਵਲ ਹਸਪਤਾਲ ਐਡਮਿਸਟ੍ਰੇਟਰ ਅਤੇ ਡਾ: ਪਿ੍ਅੰਕਾ ਠਾਕੁਰ ਆਦਿ ਸਨ |