ਪਠਾਨਕੋਟ, 7 ਮਈ (ਸੁਮਿਤ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੇ ਐਨ.ਐਸ.ਐਸ. ਵਿਭਾਗ ਵਲੋਂ ਵਿਸ਼ਵ ਧਰਤੀ ਦਿਵਸ ਬੂਟਾ ਲਗਾ ਕੇ ਮਨਾਇਆ ਗਿਆ | ਕਾਲਜ ਦੇ ਪਿ੍ੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਨੇ ਦੱਸਿਆ ਕਿ ਸਾਲ 2026 ਦੀ ਥੀਮ ਆਵਰ ਪਾਵਰ, ਆਵਰ ਪਲੈਨਟ ਸਾਨੂੰ ਅੱਜ ਜਲਵਾਯੂ ਪਰਿਵਰਤਨ ਕਾਰਨ ਹੋ ਰਹੇ ਨੁਕਸਾਨਦਾਇਕ ਬਦਲਾਵਾਂ ਵੱਲ ਧਿਆਨ ਦੇਣ ਤੇ ਆਪਣੀ ਧਰਤੀ ਦੀ ਸੰਭਾਲ ਲਈ ਪੂਰੇ ਯਤਨ ਕਰਨ ਵਾਸਤੇ ਜਾਗਰੂਕ ਕਰਦੀ ਹੈ | ਇਸ ਧਰਤੀ ਦਿਵਸ ਨੂੰ ਸਾਰਥਕ ਬਣਾਉਂਦੇ ਹੋਏ ਕਾਲਜ ਦੇ ਪਿ੍ੰਸੀਪਲ ਤੇ ਐਨ.ਐਸ.ਐਸ. ਦੇ ਪ੍ਰੋਗਰਾਮ ਅਫ਼ਸਰ ਡਾ: ਮੋਹਿਤ ਅੰਗੂਰਲਾ ਨੇ ਕਾਲਜ ਦੇ ਬਾਗ਼ ਵਿਚ ਬੂਟਾ ਲਗਾ ਕੇ ਤੇ ਬੀਜ ਬੀਜ ਕੇ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਜੈਵਿਕ ਵਿਭਿੰਨਤਾ ਵਧਾਉਣ ਤੇ ਛੋਟੇ-ਛੋਟੇ ਯਤਨਾਂ ਨਾਲ ਵੱਡਾ ਟੀਚਾ ਹਾਸਲ ਕਰਨ ਦਾ ਸੰਦੇਸ਼ ਦਿੱਤਾ | ਇਸ ਮੌਕੇ ਕਈ ਵਿਦਿਆਰਥੀ ਤੇ ਜੀਵ ਵਿਭਾਗ ਦੇ ਪ੍ਰੋ: ਸ਼ੁਭਮ ਸ਼ਰਮਾ ਤੇ ਅੰਗਰੇਜ਼ੀ ਵਿਭਾਗ ਦੀ ਪ੍ਰੋ: ਡਾ: ਆਰਤੀ ਮਹਾਜਨ ਵੀ ਮੌਜੂਦ ਰਹੇ |