ਸ਼ਾਹਪੁਰ ਕੰਢੀ, 14 ਅਪ੍ਰੈਲ (ਰਣਜੀਤ ਸਿੰਘ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਜੀ ਦਾ ਜਨਮ ਦਿਵਸ ਬਲਾਕ ਸੰਮਤੀ ਮੈਂਬਰ ਅੰਕੁਰ ਸੋਹਲ ਅਤੇ ਸਮਾਜ ਸੇਵਕ ਪ੍ਰੇਮ ਚੰਦ ਸੋਹਲ ਦੀ ਅਗਵਾਈ ਹੇਠ ਸਨਰਾਈਜ਼ ਇੰਟਰਪ੍ਰਾਈਜ਼ਿਜ਼ ਵਿਖੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ | ਜਿਸ ਵਿਚ ਕਾਂਗਰਸੀ ਆਗੂ ਪੰਮੀ ਪਠਾਨੀਆ ਅਤੇ ਇਲਾਕੇ ਦੇ ਸਰਪੰਚ, ਪੰਚ ਵੱਡੀ ਗਿਣਤੀ ਵਿਚ ਹਾਜ਼ਰ ਹੋਏ | ਡਾਕਟਰ ਸਾਹਿਬ ਦੀ ਫੋਟੋ ਸਾਹਮਣੇ ਫੁੱਲ ਭੇਟ ਕਰਕੇ ਉਨ੍ਹਾਂ ਵਲੋਂ ਦਰਸਾਏ ਮਾਰਗ 'ਤੇ ਚੱਲਣ ਦਾ ਪ੍ਰਣ ਲਿਆ ਗਿਆ | ਪ੍ਰੇਮ ਚੰਦ ਸੋਹਲ ਨੇ ਕਿਹਾ ਕਿ ਬਾਬਾ ਸਾਹਿਬ ਸਾਰੀ ਉਮਰ ਦਬਲੇ ਕੁਚਲੇ ਲੋਕਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਰਹੇ ਅਤੇ ਸੰਵਿਧਾਨ ਤਿਆਰ ਕਰਕੇ ਸਭ ਨੰੂ ਬਰਾਬਰ ਦੇ ਹੱਕ ਦਿੱਤੇ, ਜਿਸ ਨਾਲ ਹਰ ਮਰਦ ਔਰਤ ਨੰੂ ਵੋਟ ਪਾਉਣ ਦਾ ਹੱਕ ਪ੍ਰਾਪਤ ਹੋਇਆ | ਇਸ ਮੌਕੇ ਜਤਿੰਦਰ ਸਿੰਘ, ਸਰਪੰਚ ਕੈਪਟਨ ਅਸ਼ੋਕ ਕੁਮਾਰ, ਸਰਪੰਚ ਸਿਕੰਦਰ ਸਿੰਘ ਪਠਾਨੀਆ, ਸਰਪੰਚ ਦੇਵ ਦਿਆਲ, ਬਲਾਕ ਪ੍ਰਧਾਨ ਬਲਵਿੰਦਰ ਬਿੱਲੂ, ਪੂਰਨ ਸਿੰਘ ਪਠਾਨੀਆ, ਅਨਿਲ ਕੁਮਾਰ, ਆਦਿ ਹਾਜ਼ਰ ਸਨ | ਇਸ ਮੌਕੇ ਅਤੁੱਟ ਲੰਗਰ ਵਰਤਾਏ ਗਏ |