ਅਲੀਵਾਲ, 14 ਅਪ੍ਰੈਲ (ਸੁੱਚਾ ਸਿੰਘ ਬੁੱਲੋਵਾਲ)-ਮੈਰੀਗੋਲਡ ਪਬਲਿਕ ਸਕੂਲ ਅਲੀਵਾਲ 'ਚ ਵਿਸਾਖੀ ਦਾ ਪਾਵਨ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਮਾਗਮ ਦੌਰਾਨ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਅਤੇ ਸਤਿਨਾਮ ਸਰਬ ਕਲਿਆਣ ਟਰੱਸਟ ਵਲੋਂ ਕਰਵਾਈ ਗਈ ਧਾਰਮਿਕ ਪ੍ਰੀਖਿਆ ਦੇ ਇਨਾਮ ਵੀ ਵਿਦਿਆਰਥੀਆਂ ਵਿਚ ਵੰਡੇ ਗਏ | ਇਸ ਮੌਕੇ ਲਖਬੀਰ ਸਿੰਘ ਅਤੇ ਰਣਜੀਤ ਸਿੰਘ ਰਿਆਲੀ ਕਲਾਂ ਉਚੇਚੇ ਤੌਰ 'ਤੇ ਪਹੁੰਚੇ | ਸ: ਰਣਜੀਤ ਸਿੰਘ ਰਿਆਲੀ ਕਲਾਂ ਨੇ ਬੱਚਿਆਂ ਨੂੰ ਵਧ ਚੜ ਕੇ ਧਾਰਮਿਕ ਪ੍ਰੀਖਿਆ ਵਿਚ ਹਿੱਸਾ ਲੈਣ ਅਤੇ ਆਪਣੇ ਇਤਿਹਾਸ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਸਕੂਲ ਪ੍ਰਬੰਧਕ ਕਮੇਟੀ ਦਾ ਧੰਨਵਾਦ ਵੀ ਕੀਤਾ | ਸਕੂਲ ਦੇ ਐੱਮ.ਡੀ. ਸ: ਗੁਰਵਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਵਿਸਾਖੀ ਸਾਨੂੰ ਮਿਹਨਤ, ਏਕਤਾ ਅਤੇ ਧਾਰਮਿਕ ਮੁੱਲਾਂ ਨਾਲ ਜੁੜੇ ਰਹਿਣ ਦਾ ਸਨੇਹਾ ਦਿੰਦੀ ਹੈ | ਪਿ੍ੰਸੀਪਲ ਹਰਪਿੰਦਰਪਾਲ ਸਿੰਘ ਸੰਧੂ ਨੇ ਵਿਸਾਖੀ ਦੇ ਇਤਿਹਾਸ ਦੀ ਜਾਣਕਾਰੀ ਦਿੰਦੇ ਹੋਏ ਖ਼ਾਲਸਾ ਸਾਜਨਾ ਦਿਵਸ, ਮਹਾਰਾਜਾ ਰਣਜੀਤ ਸਿੰਘ ਦੁਆਰਾ ਸਥਾਪਿਤ ਖ਼ਾਲਸਾ ਰਾਜ ਅਤੇ ਜਲਿ੍ਹਆਂ ਵਾਲੇ ਬਾਗ਼ ਦੀ ਘਟਨਾ ਦਾ 20 ਸਾਲ ਬਾਅਦ ਸ਼ਹੀਦ ਊਧਮ ਸਿੰਘ ਜੀ ਵਲੋਂ ਲਏ ਗਏ ਬਦਲੇ ਦਾ ਜ਼ਿਕਰ ਕੀਤਾ | ਉਨ੍ਹਾਂ ਸਭ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ | ਅੰਤ ਵਿਚ ਸਕੂਲ ਪ੍ਰਬੰਧਕ ਕਮੇਟੀ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਰਵਿੰਦਰ ਕੌਰ ਪੰਨੂੰ, ਪਲਵਿੰਦਰ ਕੌਰ ਸੰਧੂ, ਉਪ ਪਿ੍ੰਸੀਪਲ ਪਿ੍ਤਪਾਲ ਕੌਰ ਅਤੇ ਡਾ. ਤਨਵੀਰ ਕੌਰ ਤੋਂ ਇਲਾਵਾ ਅੰਜੂ ਬਾਲਾ, ਪ੍ਰੀਆ ਸ਼ਰਮਾ, ਜਸਬਿੰਦਰ ਕੌਰ, ਹਰਜੀਤ ਕੌਰ, ਸਮਨਦੀਪ ਕੌਰ, ਪ੍ਰੀਤੀ, ਅਨੀਤਾ, ਸਰਾਫ਼ਿਨ ਪੌਲ, ਰਮਨ ਕੁਮਾਰ, ਸੁਰਜੀਤ ਸਿੰਘ, ਸੁਖਬੀਰ ਸਿੰਘ, ਜੁਗਰਾਜ ਸਿੰਘ, ਨਿਰਮਲਾ ਦੇਵੀ, ਰਮਨਦੀਪ ਕੌਰ, ਅਨਮੋਲਦੀਪ ਕੌਰ, ਸੰਦੀਪ ਕੌਰ, ਸੁਖਕਰਨਜੀਤ ਕੌਰ, ਕਰਨਜੋਤ ਕੌਰ, ਪਲਵਿੰਦਰ ਕੌਰ, ਜਗਜੀਤ ਕੌਰ, ਜਸਪਾਲ ਕੌਰ, ਨਵਨੀਤ ਕੌਰ, ਕੀਰਤੀ, ਸੁਖਦੇਵ ਸਿੰਘ, ਮੋਹਿਤ ਕੁਮਾਰ, ਕੁਲਜੀਤ ਕੌਰ, ਹਰਪ੍ਰੀਤ ਕੌਰ, ਨਵਦੀਪ ਕੌਰ ਆਦਿ ਸਮੂਹ ਸਟਾਫ਼ ਮੈਂਬਰ ਮੌਜ਼ੂਦ ਸਨ |