ਕਾਦੀਆਂ, 14 ਅਪ੍ਰੈਲ (ਕੁਲਵਿੰਦਰ ਸਿੰਘ)-ਕਸਬਾ ਕਾਦੀਆਂ ਵਿਖੇ ਭਗਵਾਨ ਵਾਲਮੀਕਿ ਜੀ ਦੇ ਨਾਂਅ 'ਤੇ ਨਵ-ਨਿਰਮਾਣ ਕੀਤੇ ਗਏ ਚੌਂਕ ਦਾ ਨਗਰ ਕੌਂਸਲ ਕਾਦੀਆਂ ਦੀ ਪ੍ਰਧਾਨ ਸ਼੍ਰੀਮਤੀ ਨੇਹਾ ਵਲੋਂ ਉਦਘਾਟਨ ਕੀਤਾ ਗਿਆ | ਉਦਘਾਟਨੀ ਸਮਾਗਮ ਮੌਕੇ ਸਾ. ਵਿਧਾਇਕਾ ਬੀਬੀ ਚਰਨਜੀਤ ਕੌਰ ਬਾਜਵਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਦਘਾਟਨ ਤੋਂ ਪਹਿਲਾਂ ਪ੍ਰਭੂ ਚਰਨਾਂ ਵਿਚ ਪ੍ਰਾਰਥਨਾ ਕੀਤੀ ਗਈ ਅਤੇ ਭਗਵਾਨ ਵਾਲਮੀਕਿ ਜੀ ਦੇ ਨਾਂਅ ਦਾ ਪ੍ਰਸ਼ਾਦ ਵੰਡਿਆ ਗਿਆ | ਬੀਬੀ ਚਰਨਜੀਤ ਕੌਰ ਬਾਜਵਾ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਲਕਾ ਵਿਧਾਇਕ ਸ: ਪ੍ਰਤਾਪ ਸਿੰਘ ਬਾਜਵਾ ਦੇ ਯਤਨਾਂ ਸਦਕਾ 10 ਲੱਖ ਰੁਪਏ ਦੀ ਲਾਗਤ ਨਾਲ ਸਾਰੇ ਚੌਂਕ ਨੂੰ ਭਗਵਾਨ ਵਾਲਮੀਕਿ ਜੀ ਨੂੰ ਸਮਰਪਿਤ ਕੀਤਾ ਗਿਆ ਹੈ | ਇਸ ਮੌਕੇ ਸਾ. ਕੌਂਸਲਰ ਜੋਗਿੰਦਰ ਕੁਮਾਰ ਨੰਦੂ, ਵਰਿੰਦਰ ਪ੍ਰਭਾਕਰ, ਕੌਂਸਲਰ ਨਰਿੰਦਰ ਕੁਮਾਰ ਭਾਟੀਆ, ਕੌਂਸਲਰ ਸੁਖਵਿੰਦਰਪਾਲ ਸਿੰਘ ਸੁੱਖ ਭਾਟੀਆ, ਕੌਂਸਲਰ ਰਤਨਦੀਪ ਸਿੰਘ ਮਾਝਾ, ਕੌਂਸਲਰ ਪ੍ਰਸ਼ੋਤਮ ਹੰਸ, ਡੈਨੀ ਮੈਨਨ, ਬਲਵਿੰਦਰ ਮੈਨਨ, ਸੰਜੀਵ ਮੈਨਨ, ਬਿੱਲਾ ਭੱਟੀ, ਸੁਰਿੰਦਰ ਖੋਸਲਾ, ਅਰਜੁਨ ਭੱਟੀ, ਸਾ. ਕੌਂਸਲਰ ਮਹਿੰਦਰਪਾਲ ਖੋਸਲਾ, ਸੰਜੀਵ ਮੈਨਨ, ਨੰਦ ਭੱਟੀ, ਰੋਹਿਤ ਨਾਹਰ, ਸੰਤ ਨਾਹਰ, ਸੰਨੀ ਭੱਟੀ, ਲਾਡੀ ਮੈਨਨ, ਸ਼ਿੰਦਾ ਗਿੱਲ, ਮੋਨੂ ਖੋਸਲਾ, ਕੈਂਟ ਵਡਾਲਾ ਗ੍ਰੰਥੀਆਂ, ਨਾਮ ਦਾਸ ਸਮੇਤ ਨਗਰ ਕੌਂਸਲ ਦੇ ਅਧਿਕਾਰੀ ਹਾਜ਼ਰ ਸਨ |