ਧਾਰੀਵਾਲ, 14 ਅਪ੍ਰੈਲ (ਸਵਰਨ ਸਿੰਘ)-ਹਿਊਮਨ ਰਾਈਟਸ ਸੁਰੱਕਸ਼ਾ ਸੁਸਾਇਟੀ ਅਤੇ ਵਾਈਸ ਆਫ ਧਾਰੀਵਾਲ ਵਲੋਂ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 135ਵਾਂ ਜਨਮ ਦਿਹਾੜਾ ਪਿੰਡ ਕੰਗ ਵਿਖੇ ਉਨ੍ਹਾਂ ਦੇ ਬੁੱਤ 'ਤੇ ਫੁੱਲ ਮਾਲਾ ਪਾ ਕੇ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ | ਸੁਸਾਇਟੀ ਦੇ ਪੰਜਾਬ ਪ੍ਰਧਾਨ ਇੰਜ: ਜਤਿੰਦਰ ਪਾਲ ਸਿੰਘ ਜੇ.ਪੀ., ਵਾਇਸ ਆਫ ਧਾਰੀਵਾਲ ਦੇ ਕਨਵੀਨਰ ਡਾ. ਕਮਲਜੀਤ ਸਿੰਘ ਕੇ.ਜੇ. ਆਪਣੀ ਪੂਰੀ ਟੀਮ ਦੇ ਨਾਲ ਪਿੰਡ ਕੰਗ ਵਿਖੇ ਹਾਜ਼ਰ ਹੋਏ | ਇਸ ਮੌਕੇ ਬੁਲਾਰਿਆਂ ਨੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ 'ਤੇ ਉਨ੍ਹਾਂ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ | ਉਨ੍ਹਾਂ ਦੱਸਿਆ ਕਿ ਅੱਜ ਸਾਨੂੰ ਜੋ ਵੀ ਅਧਿਕਾਰ ਮਿਲੇ ਹਨ, ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਦਿੱਤੇ ਹੋਏ ਹਨ ਅਤੇ ਦਬਲੇ-ਕੁਚਲੇ ਲੋਕਾਂ ਨੂੰ ਜੋ ਅੱਜ ਜਿਉਣ ਦਾ ਅਧਿਕਾਰ ਜਾਂ ਹੱਕ ਮਿਲੇ ਹਨ, ਉਹ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਹੀ ਬਦੌਲਤ ਹਨ | ਉਨ੍ਹਾਂ ਦੱਸਿਆ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਆਪਣਾ ਸਾਰਾ ਜੀਵਨ ਆਪਣੇ ਸਮਾਜ ਦੇ ਲੋਕਾਂ ਦੇ ਲਈ ਸੰਘਰਸ਼ ਕਰਦਿਆਂ ਹੀ ਪੂਰਾ ਕੀਤਾ | ਇਸ ਮੌਕੇ ਸਰਪੰਚ ਹਰਪਾਲ ਸਿੰਘ, ਰਿਟਾ. ਐਸ.ਡੀ.ਓ. ਕਸਤੂਰੀ ਲਾਲ, ਲਵਲੀ ਨਾਗੀ, ਰਿਟਾ. ਐਸ.ਡੀ.ਓ. ਚਮਨ ਲਾਲ, ਵਿਜੇ ਕੁਮਾਰ, ਰਾਮਪਾਲ ਬੱਲ, ਸੂਬੇਦਾਰ ਜੋਗਿੰਦਰ ਕੰਗ ਅਤੇ ਬਹੁਤ ਸਾਰੇ ਪੈਰੋਕਾਰ ਹਾਜ਼ਰ ਸਨ |