21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

'ਸਕੂਲ ਚਲੋ' ਮੁਹਿੰਮ ਤਹਿਤ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਗਤੀਵਿਧੀਆਂ ਕਰਵਾਈਆਂ

ਅਜੀਤ ਡੈਸਕ 15-04-2026
ਬਟਾਲਾ, 14 ਅਪ੍ਰੈਲ (ਸਤਿੰਦਰ ਸਿੰਘ)-ਪੀ.ਐੱਮ. ਸ੍ਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਡਾਕਟਰ ਸੁਨੀਤਾ ਕੋਸਲ ਪਿ੍ੰਸੀਪਲ ਦੀ ਰਹਿਨੁਮਾਈ ਤਹਿਤ ਸਕੂਲ 'ਚਲੋ ਮੁਹਿੰਮ' ਤਹਿਤ ਅਲੱਗ-ਅਲੱਗ ਗਤੀਵਿਧੀਆਂ ਕਰਵਾਈਆਂ ਗਈਆਂ ਤਾਂ ਕਿ ਬੱਚਿਆਂ ਦੀ ਪੜ੍ਹਾਈ ਨੂੰ ਯਕੀਨੀ ਬਣਾਉਣ ਅਤੇ ਭਵਿੱਖ ਨੂੰ ਸੰਵਾਰਨ ਲਈ ਇਕ ਕਦਮ ਵਧਾਇਆ ਜਾ ਸਕੇ | ਪਿ੍ੰ. ਡਾ. ਸੁਨੀਤਾ ਕੋਸਲ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਐੱਸ.ਐੱਮ.ਸੀ. ਅਤੇ ਮਾਤਾ-ਪਿਤਾ ਮੀਟਿੰਗ ਕਰਵਾਈ ਗਈ | ਇਸ ਮਿਲਣੀ ਦਾ ਮੁੱਖ ਉਦੇਸ਼ ਇਨ੍ਹਾਂ ਦੋਵਾਂ ਧਿਰਾਂ ਵਿਚ ਮੇਲ-ਜੋਲ ਪੈਦਾ ਕਰਨਾ ਸੀ | ਐੱਸ.ਐੱਮ.ਸੀ. ਅਤੇ ਅਧਿਆਪਕਾਂ ਦੁਆਰਾ ਰੁਜ਼ਗਾਰ ਮਦਦ ਡੈਸਕ ਲਗਾਇਆ ਗਿਆ, ਜਿਸ ਵਿਚ ਲੜਕੀਆਂ ਦੀ ਪੜ੍ਹਾਈ ਦੇ ਬਾਰੇ ਗੱਲਬਾਤ ਕੀਤੀ ਗਈ, ਕਿਉਂਕਿ ਲੜਕੀਆਂ ਨੂੰ ਅੱਗੇ ਨਹੀਂ ਪੜ੍ਹਾਇਆ ਜਾਂਦਾ, ਉਨ੍ਹਾਂ ਦੇ ਵਿਆਹ ਬਾਰੇ ਸੋਚਿਆ ਜਾਂਦਾ ਹੈ | ਮਾਪਿਆਂ ਨੂੰ ਸਮਝਾਇਆ ਗਿਆ ਕਿ ਅੱਜ ਦੇ ਸਮੇਂ ਵਿਚ ਇਕ ਲੜਕੀ ਦਾ ਪੜ੍ਹ ਕੇ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਬਹੁਤ ਜ਼ਰੂਰੀ ਹੈ | ਐੱਸ.ਐੱਮ.ਸੀ. ਮੀਟਿੰਗ ਵਿਚ ਲੜਕੀਆਂ ਦੇ ਸਕੂਲ ਛੱਡਣ ਦੇ ਮਸਲੇ ਕਾਰਨਾ ਅਤੇ ਸੰਭਾਵਿਤ ਹੱਲ 'ਤੇ ਚਰਚਾ ਕੀਤੀ ਗਈ | ਇਸ ਸੰਬੰਧੀ ਸਕੂਲ ਵਿਖੇ ਇਕ ਸੁਝਾਵ ਬਖਸ਼ਾ ਲਗਾਇਆ ਗਿਆ ਹੈ ਤਾਂ ਕਿ ਲੜਕੀਆਂ ਆਪਣੇ ਪੜ੍ਹਾਈ ਨਾ ਕਰਨ ਦੇ ਕਾਰਨਾਂ ਨੂੰ ਉਸ ਵਿਚ ਲਿਖ ਸਕਣ | ਗੈਰ ਹਾਜ਼ਰ ਵਿਦਿਆਰਥੀਆਂ ਦੇ ਮਾਪਿਆਂ ਦੇ ਨਾਲ ਸੰਪਰਕ ਕਰਨ ਲਈ ਘਰ-ਘਰ ਵਿਚ ਜਾਇਆ ਗਿਆ ਅਤੇ ਮਾਪਿਆਂ ਨੂੰ ਨਿਯਮਤ ਹਾਜ਼ਰੀ ਲਈ ਉਤਸ਼ਾਹਿਤ ਕੀਤਾ ਗਿਆ | ਦਾਖਲਾ ਰੈਲੀਆਂ ਰਾਹੀਂ ਦਰਵਾਜੇ ਤੋਂ ਦਰਵਾਜੇ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਜੋ ਕੁੜੀਆਂ ਪੜ੍ਹਾਈ ਅੱਧ ਵਿਚ ਛੱਡ ਚੁੱਕੀਆਂ ਹਨ, ਉਨ੍ਹਾਂ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ ਗਿਆ ਅਤੇ ਸਕੂਲ ਵਿਖੇ ਦਾਖਲ ਕਰਵਾਇਆ ਗਿਆ | ਮਾਪਿਆਂ ਨੂੰ ਮਿਲਣ 'ਤੇ ਇਹ ਪਾਇਆ ਗਿਆ ਕਿ ਉਹ ਆਪਣੀ ਧੀ ਨੂੰ ਸਕੂਲ ਦੂਰੀ ਕਾਰਨ ਜਾਂ ਵਿੱਤੀ ਕਾਰਨਾਂ ਕਰ ਕੇ ਪੜਾਉਣਾ ਨਹੀਂ ਚਾਹੁੰਦੇ, ਇਸ ਲਈ ਸਕੂਲ ਮੁਖੀ ਦੁਆਰਾ ਲੜਕੀਆਂ ਨੂੰ ਸਾਇਕਲ ਵੰਡੇ ਜਾਂਦੇ ਹਨ ਤੇ ਹਰ ਤਰ੍ਹਾਂ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਕਿ ਕੋਈ ਲੜਕੀ ਪੜ੍ਹਾਈ ਤੋਂ ਵਾਂਝੀ ਨਾ ਰਹਿ ਸਕੇ | ਲੜਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ | ਸਕੂਲ ਦੇ ਨਜ਼ਦੀਕ ਇਕ 2 ਕਿਲੋਮੀਟਰ ਦੇ ਘੇਰੇ ਵਿਚ ਤਕਰੀਬਨ ਕਾਫ਼ੀ ਪ੍ਰਾਈਵੇਟ ਸਕੂਲ ਹਨ, ਦੂਸਰਾ ਸਕੂਲ ਸ਼ਹਿਰ ਤੋਂ ਬਾਹਰ ਇਕ ਨੁੱਕਰ ਵਿਚ ਹੋਣ ਕਾਰਨ ਗਿਣਤੀ 120 ਸੀ | ਲੋਕਾਂ ਨੂੰ ਸਕੂਲ ਬਾਰੇ ਕੋਈ ਜਾਣਕਾਰੀ ਨਹੀਂ ਸੀ, ਸਭ ਤੋਂ ਪਹਿਲਾਂ ਐੱਸ.ਐੱਮ.ਸੀ. ਨਾਲ ਮਿਲ ਕੇ ਲੋਕਾਂ ਨਾਲ ਸੰਪਰਕ ਕੀਤਾ ਗਿਆ | ਲੋਕਾਂ ਨੂੰ ਸਕੂਲ ਬਾਰੇ ਅਤੇ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ, ਜੋ ਲੋਕ ਆਪਣੀਆਂ ਧੀਆਂ ਨੂੰ ਸਕੂਲ ਵਿਚ ਭੇਜਣਾ ਨਹੀਂ ਚਾਹੁੰਦੇ ਸੀ, ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਅਤੇ ਅੱਜ ਵਿਦਿਆਰਥੀਆਂ ਦੀ ਗਿਣਤੀ 550 ਦੇ ਕਰੀਬ ਹੈ | ਲੜਕੀਆਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਮੈਡੀਕਲ, ਨਾਨ ਮੈਡੀਕਲ, ਐੱਨ.ਸੀ.ਸੀ. ਲਿਆਂਦੀ ਗਈ ਹੈ | ਲੜਕੀਆਂ ਨੂੰ ਉਚੇਰੀ ਪੜ੍ਹਾਈ ਵਿਚ ਰੁਝਾਨ ਪੈਦਾ ਕਰਨ ਲਈ ਕਾਲਜਾਂ ਵਿਚ ਵਿਜ਼ੀਟ ਕਰਵਾਈ ਗਈ | ਡਾਕਟਰ ਸੁਨੀਤਾ ਕੋਸਲ ਪਿ੍ੰਸੀਪਲ ਦੁਆਰਾ ਕਾਦੀਆਂ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀਆਂ ਧੀਆਂ ਨੂੰ ਜ਼ਰੂਰ ਸਕੂਲ ਭੇਜਣ |
ਪਿਛਲੀ ਖ਼ਬਰ ਸ੍ਰੀ ਯੋਗੀ ਰਾਜ ਬਾਵਾ ਲਾਲ ਸਕੂਲ ਦੀ ਅੱਠਵੀਂ ਜਮਾਤ ਦਾ ਨਤੀਜਾ ਰਿਹਾ 100 ਫੀਸਦੀ ਅਗਲੀ ਖ਼ਬਰ ਸਾਬਕਾ ਸੈਂਟਰਲ ਆਰਮਡ ਪੁਲਿਸ ਫੋਰਸ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।