ਗੁਰਦਾਸਪੁਰ, 14 ਅਪ੍ਰੈਲ (ਪੰਕਜ ਸ਼ਰਮਾ)-ਸਾਬਕਾ ਸੈਂਟਰਲ ਆਰਮਡ ਪੁਲਿਸ ਫੋਰਸ ਵੈਲਫੇਅਰ ਐਸੋਸੀਏਸ਼ਨ ਦੀ ਤਿਮਾਹੀ ਮੀਟਿੰਗ ਚੀਫ਼ ਨਿਰਮਲ ਸਿੰਘ ਮਾਨ ਦੀ ਅਗਵਾਈ ਹੇਠ ਬੀ. ਐੱਸ. ਐੱਫ. ਹੈੱਡਕੁਆਰਟਰ ਗੁਰਦਾਸਪੁਰ ਵਿਖੇ ਹੋਈ | ਇਸ ਮੌਕੇ 150 ਤੋਂ ਵੱਧ ਸਾਬਕਾ ਆਰਮਡ ਤੇ ਵਿਧਵਾ ਔਰਤਾਂ ਨੇ ਭਾਗ ਲਿਆ | ਇਸ ਮੌਕੇ ਸਾਬਕਾ ਆਰਮਡ ਪੁਲਿਸ ਫੋਰਸ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਐਸੋਸੀਏਸ਼ਨ ਵਲੋਂ ਚੰਗੇ ਕੰਮ ਕਰਨ ਵਾਲੇ ਮੈਂਬਰਾਂ ਨੰੂ ਸਨਮਾਨਿਤ ਕੀਤਾ ਅਤੇ ਨਵੇਂ ਮੈਂਬਰਾਂ ਨੰੂ ਜੋੜਨ ਵਾਸਤੇ ਲਾਮਬੰਦ ਕੀਤਾ | ਇਸ ਮੌਕੇ ਐਸੋਸੀਏਸ਼ਨ ਵਲੋਂ ਮੈਂਬਰਾਂ ਨੰੂ 8ਵੇਂ ਪੇਅ ਕਮਿਸ਼ਨ ਅਤੇ ਹੋਰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਉਨ੍ਹਾਂ ਸੀ.ਜੀ.ਐੱਚ.ਐੱਸ. ਕਾਰਡ ਜ਼ਿਆਦਾ ਤੋਂ ਜ਼ਿਆਦਾ ਬਣਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈ ਸਕਣ | ਇਸ ਮੌਕੇ ਗੁਰਦਾਸਪੁਰ ਸੀ.ਜੀ.ਐੱਚ.ਐੱਸ. ਹਸਪਤਾਲ ਗੁਰਦਾਸਪੁਰ ਖੋਲ੍ਹਣ 'ਤੇ ਵਿਚਾਰ ਚਰਚਾ ਕੀਤੀ | ਇਸ ਮੌਕੇ ਯਸ਼ਪਾਲ ਥਾਪਾ ਚੇਅਰਮੈਨ, ਜਸਬੀਰ ਸਿੰਘ ਡਾਲਾ ਪ੍ਰਧਾਨ, ਜਰਨੈਲ ਸਿੰਘ ਉਪ ਚੇਅਰਮੈਨ, ਹਰਬੰਸ ਸਿੰਘ ਜਨਰਲ ਸੈਕਟਰੀ, ਸ਼ਰਮ ਸਿੰਘ, ਮੋਹਿੰਦਰ ਪਾਲ, ਤਿਲਕ ਰਾਜ, ਦਰਸ਼ਨ ਸਿੰਘ, ਜਗਤਾਰ ਸਿੰਘ, ਪ੍ਰਸ਼ੋਤਮ ਸਿੰਘ, ਧਰਮਪਾਲ, ਤਰਸੇਮ ਲਾਲ ਅਤੇ ਹੋਰ ਮੈਂਬਰ ਹਾਜ਼ਰ ਸਨ |