21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸ੍ਰੀ ਯੋਗੀ ਰਾਜ ਬਾਵਾ ਲਾਲ ਸਕੂਲ ਦੀ ਅੱਠਵੀਂ ਜਮਾਤ ਦਾ ਨਤੀਜਾ ਰਿਹਾ 100 ਫੀਸਦੀ

ਅਜੀਤ ਡੈਸਕ 15-04-2026
ਧਿਆਨਪੁਰ, 14 ਅਪ੍ਰੈਲ (ਕੁਲਦੀਪ ਸਿੰਘ ਸੋਨੂੰ)-ਸ੍ਰੀ ਯੋਗੀ ਰਾਜ ਬਾਵਾ ਲਾਲ ਸੀ. ਸੈ. ਸਕੂਲ ਧਿਆਨਪੁਰ ਦਾ ਅੱਠਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ | ਸਕੂਲ ਪ੍ਰਬੰਧਕ ਅਸ਼ਵਨੀ ਕੁਮਾਰ ਧਿਆਨਪੁਰ, ਰਜੇਸ਼ ਕੁਮਾਰ ਧਿਆਨਪੁਰ ਅਤੇ ਰਵੀਕਾਂਤ ਧਿਆਨਪੁਰ ਨੇ ਦੱਸਿਆ ਕਿ ਵਿਦਿਆਰਥਣ ਸਾਰੀਕਾ ਨੇ 573 ਅੰਕ, ਸਿਮਰਨਜੀਤ ਕੌਰ ਨੇ 571 ਅੰਕ, ਪ੍ਰਭਸ਼ਿਮਰਨ ਕੌਰ ਨੇ 566 ਅੰਕ, ਗੁਰਨੂਰ ਸਿੰਘ ਨੇ 566 ਅੰਕ, ਮਨਪ੍ਰੀਤ ਕੌਰ ਨੇ 566 ਅੰਕ, ਅੰਜੀਲ ਨੇ 563 ਅੰਕ ,ਪਾਰਸ ਸੋਨੀ ਨੇ 556 ਅੰਕ, ਗੁਰਲੀਨ ਕੌਰ 547 ਅੰਕ ਅਤੇ ਦੇਵ ਕੁਮਾਰ 547 ਅੰਕ ਪ੍ਰਾਪਤ ਕਰ ਕੇ ਇਲਾਕੇ ਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਇਸ ਸਮੇਂ ਪ੍ਰਬੰਧਕ ਸ੍ਰੀ ਅਸ਼ਵਨੀ ਸ਼ਰਮਾ, ਰਾਜੇਸ਼ ਕੁਮਾਰ ਅਤੇ ਰਵੀਕਾਂਤ ਨੇ ਕਿਹਾ ਕਿ ਸ਼ਾਨਦਾਰ ਪ੍ਰਦਰਸ਼ਨ ਸਕੂਲ ਦੇ ਪਿ੍ਸੀਪਲ ਦੀ ਯੋਗ ਅਗਵਾਈ, ਅਧਿਆਪਕਾ ਅਤੇ ਵਿਦਿਆਰਥੀਆਂ ਵਲੋਂ ਦਿਨ-ਰਾਤ ਕੀਤੀ ਮਿਹਨਤ ਦਾ ਨਤੀਜਾ ਹੈ | ਇਸ ਸਮੇਂ ਉਨ੍ਹਾਂ ਨਾਲ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਕਿਸਾਨ ਨਹਿਰੀ ਪਾਣੀ ਦੀ ਵਰਤੋਂ ਵਧਾ ਕੇ ਭੂਮੀਗਤ ਪਾਣੀ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ - ਜ਼ਿਲ੍ਹੇਦਾਰ ਸਿਕੰਦਰ ਸਿੰ... ਅਗਲੀ ਖ਼ਬਰ 'ਸਕੂਲ ਚਲੋ' ਮੁਹਿੰਮ ਤਹਿਤ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਗਤੀਵਿਧੀਆਂ ਕਰਵਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।