ਡੇਹਰੀਵਾਲ ਦਰੋਗਾ, 14 ਅਪ੍ਰੈਲ (ਹਰਦੀਪ ਸਿੰਘ ਸੰਧੂ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਨੂੰ ਲੈ ਕੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਹਲਕਾ ਬਟਾਲਾ ਅਧੀਨ ਪੈਂਦੇ ਪਿੰਡ ਕੋਹਾੜ 'ਚ ਬਲਰਾਜ ਸਿੰਘ ਦੇ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ | ਇਸ ਮੌਕੇ ਉਨ੍ਹਾਂ ਕਿਹਾ 16 ਅਪ੍ਰੈਲ ਨੂੰ ਦਾਣਾ ਮੰਡੀ ਬਟਾਲਾ ਵਿਖੇ ਵੱਡੀ ਰੈਲੀ ਕੀਤੀ ਜਾ ਰਹੀ, ਜਿਸ ਵਿਚ ਆਪ ਵਰਕਰ ਆਪ ਮੁਹਾਰੇ ਵਧ ਚੜ ਕੇ ਹਿੱਸਾ ਲੈਣਗੇ | ਇਹ ਇਕੱਠ ਇਤਿਹਾਸਕ ਹੋ ਨਿਬੜੇਗਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ | ਇਸ ਮੌਕੇ ਹਰਦਿਆਲ ਸਿੰਘ ਕੋਹਾੜ, ਗੁਰਮੀਤ ਸਿੰਘ ਕੋਹਾੜ, ਦਰਸ਼ਨ ਸਿੰਘ ਕੋਹਾੜ, ਸੰਦੀਪ ਸਿੰਘ ਕੋਹਾੜ, ਬਲਾਕ ਸੰਮਤੀ ਦੇ ਉਪ ਚੇਅਰਮੈਨ ਮਨਜਿੰਦਰ ਸਿੰਘ ਮਿੰਟੂ ਤੱਤਲਾ, ਸੁਖਵਿੰਦਰ ਸਿੰਘ ਕੋਹਾੜ, ਗੁਰਨਾਮ ਸਿੰਘ ਸੇਖਵਾਂ, ਪਹਿਲਵਾਨ ਸੁਖਰਾਜ ਸਿੰਘ, ਗਗਨ ਪੀ.ਏ., ਮਲਕੀਤ ਸਿੰਘ ਬਾਠ, ਰੀਡਰ ਸੰਜੀਵ ਸਰਮਾ, ਪੀ.ਏ. ਕੁਲਦੀਪ ਸਿੰਘ ਧਾਰੀਵਾਲ ਆਦਿ ਹਾਜ਼ਰ ਸਨ |