ਵਡਾਲਾ ਗ੍ਰੰਥੀਆਂ, 14 ਅਪ੍ਰੈਲ (ਗੁਰਪ੍ਰਤਾਪ ਸਿੰਘ ਕਾਹਲੋਂ)-ਪੰਜਾਬ ਨੈਸ਼ਨਲ ਬੈਂਕ ਦੀ ਵਡਾਲਾ ਗ੍ਰੰਥੀਆਂ ਸ਼ਾਖਾ ਵਲੋਂ ਬੈਂਕ ਦੀ 132ਵੀਂ ਵਰੇਗੰਢ ਬਹੁਤ ਹੀ ਉਤਸ਼ਾਹ ਨਾਲ ਮਨਾਈ ਗਈ | ਇਸ ਮੌਕੇ ਮੈਨੇਜਰ ਸੰਦੀਪ ਗੁਪਤਾ ਵਲੋਂ ਕੇਕ ਕੱਟ ਕੇ ਸਮੂਹ ਸਟਾਫ ਅਤੇ ਹਾਜ਼ਰੀਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਦੇਸ਼ ਦੇ ਭਰੋਸੇਯੋਗ ਅਤੇ ਪੁਰਾਤਨ ਬੈਂਕਾਂ ਵਿਚੋਂ ਇਕ ਹੈ, ਜੋ ਆਪਣੇ ਗਾਹਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਸਦਾ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਬੈਂਕ ਨੇ ਸਦਾ ਹੀ ਆਧੁਨਿਕ ਸਹੂਲਤਾਂ ਅਤੇ ਗਾਹਕ-ਕੇਂਦਰਿਤ ਯੋਜਨਾਵਾਂ ਰਾਹੀਂ ਲੋਕਾਂ ਦਾ ਭਰੋਸਾ ਜਿੱਤਿਆ ਹੈ | ਇਸ ਮੌਕੇ ਅਕਾਲੀ ਆਗੂ ਡਾ. ਲਖਬੀਰ ਸਿੰਘ ਬੁੱਟਰ, ਚੇਅਰਮੈਨ ਕਸ਼ਮੀਰ ਸਿੰਘ, ਆੜ੍ਹਤੀ ਗੁਰਮੇਲ ਸਿੰਘ, ਰਣਜੀਤ ਸਿੰਘ ਬੁੱਟਰ, ਵਰੁਨ ਦੁੱਗਲ, ਗਿਆਨੀ ਬਲਦੇਵ ਸਿੰਘ, ਲਾਡੀ ਪਟਵਾਰੀ, ਰਜਿੰਦਰ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸ਼ਖਸੀਅਤਾਂ ਨੇ ਬੈਂਕ ਦੀ ਤਰੱਕੀ ਲਈ ਸ਼ੁਭਕਾਮਨਾਵਾਂ ਦਿੱਤੀਆਂ | ਸਮਾਗਮ ਵਿਚ ਤਾਨੀਆ ਮਹਾਜਨ, ਅਨਿਲ ਕੁਮਾਰ, ਮਨੋਜ ਕੁਮਾਰ, ਮਨਪ੍ਰੀਤ ਕੌਰ, ਜਨਕਪ੍ਰੀਤ ਸਿੰਘ, ਸੌਰਵ ਅਗਰਵਾਲ, ਸੁਖਨੰਦਨ ਪਾਲ, ਸੁਖਰਾਜ ਕੌਰ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ |