20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਅਕੈਡਮੀ ਨੇ ਕੀਤਾ ਕਬੱਡੀ ਕੱਪ 'ਤੇ ਕਬਜ਼ਾ

ਅਜੀਤ ਡੈਸਕ 15-04-2026
ਡੇਰਾ ਬਾਬਾ ਨਾਨਕ, 14 ਅਪ੍ਰੈਲ (ਵਿਜੇ ਸ਼ਰਮਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਦੂਸਰਾ ਕਬੱਡੀ ਕੱਪ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਪ੍ਰਬੰਧਾਂ ਹੇਠ ਕਰਵਾਇਆ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਕੀਤਾ | ਇਸ ਮੌਕੇ ਮੈਨੇਜਰ ਸਤਨਾਮ ਸਿੰਘ ਗੋਸਲ ਵੀ ਉਨ੍ਹਾਂ ਨਾਲ ਹਾਜ਼ਰ ਸਨ | ਕਬੱਡੀ ਕੱਪ 'ਚ ਭਾਗ ਲੈਣ ਲਈ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਕਬੱਡੀ ਅਕੈਡਮੀ ਸ਼ੋ੍ਰਮਣੀ ਕਮੇਟੀ, ਬਾਬਾ ਦੀਪ ਸਿੰਘ ਕਬੱਡੀ ਕੱਪ ਸ਼ਿਕਾਰ, ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ, ਮਹਾਂਵੀਰ ਕਬੱਡੀ ਕਲੱਬ ਯੂ.ਐੱਸ.ਏ. ਦੀਆਂ ਨਾਮਵਰ ਟੀਮਾਂ ਖੇਡ ਮੈਦਾਨ 'ਚ ਪਹੁੰਚੀਆਂ | ਫਸਵੇ ਮੁਕਾਬਲਿਆਂ ਦਾ ਖੇਡ ਮੈਦਾਨ ਅੰਦਰ ਵੱਡੀ ਗਿਣਤੀ 'ਚ ਪਹੁੰਚੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ | ਫਾਈਨਲ ਮੁਕਾਬਲਾ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਕਬੱਡੀ ਅਕੈਡਮੀ ਅਤੇ ਬਾਬਾ ਦੀਪ ਸਿੰਘ ਕਬੱਡੀ ਕੱਪ ਸ਼ਿਕਾਰ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ ਵਿਚ ਸ਼ੋ੍ਰਮਣੀ ਕਮੇਟੀ ਦੀ ਟੀਮ ਨੇ ਿਾੲਕ ਫਸਵੇ ਮੁਕਾਬਲੇ 'ਚ ਕੇਵਲ ਅੱਧੇ ਅੰਕ ਦੇ ਫਰਕ ਨਾਲ ਕਬੱਡੀ ਕੱਪ 'ਤੇ ਕਬਜਾ ਕੀਤਾ | ਜਥੇਦਾਰ ਲੰਗਾਹ ਵਲੋਂ ਕਬੱਡੀ ਕੱਪ ਦੀ ਜੇਤੂ ਟੀਮ ਨੂੰ 51 ਹਜਾਰ ਅਤੇ ਦੂਜੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 41 ਹਜ਼ਾਰ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ | ਇਲਾਕੇ ਦੀਆਂ ਸੰਗਤਾਂ ਅਤੇ ਕਬੱਡੀ ਕੱਪ ਦੇ ਦਰਸ਼ਕਾਂ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਦੀ ਵਧਾਈ ਦਿੰਦਿਆਂ ਜਥੇ. ਲੰਗਾਹ ਨੇ ਕਿਹਾ ਕਿ ਕਬੱਡੀ ਪੰਜਾਬ ਦੀ ਵਿਰਾਸਤੀ ਖੇਡ ਹੈ, ਜਿਸ ਨੂੰ ਉਤਸ਼ਾਹਿਤ ਕਰਨ ਲਈ ਸ਼ੋ੍ਰਮਣੀ ਅਕਾਲੀ ਦਲ ਵਲੋਂ ਆਪਣੇ ਕਾਰਜਕਾਲ ਦੌਰਾਨ ਕਬੱਡੀ ਕੱਪ ਦੇ ਅੰਤਰਰਾਸ਼ਟਰੀ ਮੁਕਾਬਲੇ ਕਰਵਾਏ ਗਏ | ਇਸ ਮੌਕੇ ਜਥੇ. ਰਜਿੰਦਰ ਸਿੰਘ ਵੈਰੋਕੇ, ਐਸ਼.ਐਚ.ਓ. ਅਸ਼ੋਕ ਸ਼ਰਮਾ, ਬਲਦੇਵ ਸਿੰਘ ਤਪਾਲਾ, ਤੇਜਬੀਰ ਸਿੰਘ ਪੱਡਾ ਪੀ.ਏ., ਆਸਾ ਸਿੰਘ ਤਲਵੰਡੀ ਗੋਰਾਇਆ, ਕੁਲਜੀਤ ਸਿੰਘ ਮਝੈਲ, ਧਰਮਪਾਲ ਸਿੰਘ ਸ਼ਹਿਰੀ ਪ੍ਰਧਾਨ, ਬਾਬਾ ਰਣਬੀਰ ਸਿੰਘ, ਰਾਮ ਲਾਲ ਸ਼ਰਮਾ, ਵਰਿੰਦਰ ਸਿੰਘ ਘੁੰਮਣ, ਅਮਰਜੀਤ ਸਿੰਘ ਸਾਧਾਂਵਾਲੀ, ਬਲਕਾਰ ਸਿੰਘ ਚੈਨੇਵਾਲ, ਬਾਬਾ ਪੱਪੂ ਖਡੂਰ ਸਾਹਿਬ ਵਾਲੇ, ਗੁਰਵਿੰਦਰ ਸਿੰਘ ਪੱਤੀ ਰਾਮਪੁਰ, ਬਲਵਿੰਦਰ ਸਿੰਘ ਗਾਜੀਨੰਗਲ, ਜਸਪਿੰਦਰ ਸਿੰਘ ਝੰਗੀ, ਸਤਨਾਮ ਸਿੰਘ ਪਟਵਾਰੀ, ਗੁਰਪ੍ਰੀਤ ਸਿੰਘ ਬਾਦਲ, ਮਨਜੀਤ ਸਿੰਘ ਲਾਲੀ, ਹਰਦਿਆਲ ਸਿੰਘ ਚੈਨੇਵਾਲ ਤੋਂ ਇਲਾਵਾ ਸੁਰਜੀਤ ਸਿੰਘ ਅਕਾਊਟੈਟ, ਜਗਦੀਪ ਸਿੰਘ ਰਿਕਾਰਡ ਕੀਪਰ, ਸੁਖਵਿੰਦਰ ਸਿੰਘ ਖਜਾਨਚੀ, ਹਰਵੰਤ ਸਿੰਘ, ਪਰਗ਼ਟ ਸਿੰਘ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਅਰਬਨ ਅਸਟੇਟ 'ਚ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਮਨਾਇਆ ਅਗਲੀ ਖ਼ਬਰ ਵਿਧਾਇਕ ਕਲਸੀ ਨੇ ਬਟਾਲਾ ਵਿਖੇ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਵਰਕਰਾਂ ਨੂੰ ਲਾਮਬੰਦ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।