ਊਧਨਵਾਲ, 14 ਅਪ੍ਰੈਲ (ਪਰਗਟ ਸਿੰਘ)-ਪੰਜਾਬ ਸਰਕਾਰ ਨੇ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮੌਕੇ ਵਿਧਾਨ ਸਭਾ ਦਾ ਵਿਸ਼ੇਸ ਸ਼ੈਸਨ ਬੁਲਾ ਕੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਜਿੰਨੇ ਵੀ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਕਾਨੂੰਨ ਬਣਾ ਕੇ ਸ਼ਾਲਾਘਾਯੋਗ ਕੰਮ ਕੀਤਾ ਹੈ | ਇਨ੍ਹਾਂ ਸਬਦਾਂ ਪ੍ਰਗਟਾਵਾ ਪਿੰਡ ਧੀਰਾ ਦੇ ਨੌਜਵਾਨ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਕੈਨੇਡਾ ਵਿਚੋਂ ਆਪਣੇ ਸਾਥੀਆਂ ਨਾਲ ਮਿਲ ਕਿਹਾ ਕਿ ਇਸ ਕਾਨੂੰਨ ਬਣਨ ਨਾਲ ਬੇਅਦਬੀਆਂ ਕਰਨ ਵਾਲਿਆਂ ਸਖ਼ਤ ਸਜਾਵਾਂ ਭੁਗਤਣੀਆਂ ਪੈਣਗੀਆ | ਉਨ੍ਹਾਂ ਆਖਿਆ ਕਿ ਇਹ ਕਾਨੂੰਨ ਦੇ ਬਿੱਲ ਪਾਸ ਹੋਣ ਨਾਲ ਪੂਰੀ ਦੁਨੀਆ ਵਿਚ ਵੱਸਦੇ ਨਾਨਕ ਨਾਮ ਲੇਵਾ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਕੈਨੇਡਾ ਵਿਚ ਵੀ ਇਸ ਕਾਨੂੰਨ ਦੇ ਬਿੱਲ ਪਾਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ | ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਕਰ ਕੇ ਅਤੇ ਇਸ ਕਾਨੂੰਨ ਦੇ ਬਣਨ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਸਰਕਾਰ ਨੇ ਲੋਕਾਂ ਦੇ ਦਿਲਾਂ ਵਿਚ ਘਰ ਕਰ ਲਿਆ ਹੈ | ਇਸ ਮੌਕੇ ਰਣਜੀਤ ਸਿੰਘ ਧੀਰਾ, ਨਵਰੂਪ ਸਿੰਘ, ਦਿਲਰਾਜ ਸਿੰਘ, ਅਮਰੀਕ ਸਿੰਘ, ਹਰਮਨਦੀਪ ਸਿੰਘ, ਕਰਨਦੀਪ, ਮਹਿਤਾਬ ਸਿੰਘ, ਰਾਜੂ ਆਦਿ ਹਾਜ਼ਰ ਸਨ |