20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਗੁਰਦੁਆਰਾ ਸਾਹਿਬ ਹੋਏ ਨਤਮਸਤਕ <br/>

ਅਜੀਤ ਡੈਸਕ 15-04-2026
ਘੱਲੂਘਾਰਾ ਸਾਹਿਬ/ਕਾਹਨੂੰਵਾਨ, 14 ਅਪ੍ਰੈਲ (ਪਰਮ ਮਿਨਹਾਸ, ਨਿਸ਼ਾਨ ਸਿੰਘ ਚਾਹਲ)-ਸਥਾਨਕ ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਖਾਲਸੇ ਦੇ ਧਰਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ | ਇਸ ਮੌਕੇ ਇਤਿਹਾਸਕ ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਲੱਖਾਂ ਸੰਗਤਾਂ ਨਤਮਸਤਕ ਹੋਈਆਂ | ਭਾਈ ਕੁਲਬੀਰ ਸਿੰਘ ਪਾਰਸ ਕਵੀਸ਼ਰੀ ਜਥਾ, ਭਾਈ ਸ਼ਮਸੇਰ ਸਿੰਘ ਖੁੰਡਾ ਢਾਡੀ ਜਥਾ, ਭਾਈ ਮੋਹਣ ਸਿੰਘ ਪੂਨੇ ਵਾਲੇ ਹਜ਼ੂਰੀ ਰਾਗੀ ਜਥਾ ਘੱਲੂਘਾਰਾ ਸਾਹਿਬ ਵਲੋਂ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ | ਪ੍ਰਬੰਧਕਾਂ ਨੇ ਸਾਰੇ ਜਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਮੁੱਖ ਪ੍ਰਬੰਧਕ ਮਾ. ਜੌਹਰ ਸਿੰਘ ਨੇ ਸੰਗਤਾਂ ਨੂੰ ਖਾਲਸੇ ਦੇ ਸਾਜਨਾ ਦਿਵਸ 'ਤੇ ਵਧਾਈ ਦਿੱਤੀ ਅਤੇ ਇਕੱਠ ਵਿਚ ਪੰਜਾਬ ਸਰਕਾਰ ਵਲੋਂ ਬਣਾਏ ਗਏ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਨਵੇਂ ਕਾਨੂੰਨਾਂ ਸਬੰਧੀ ਜ਼ਿਕਰ ਕਰਦਿਆਂ ਕਿਹਾ ਕਿ ਪਹਿਲਾਂ ਵੀ ਕਾਨੂੰਨ ਬਣੇ ਹੋਏ ਸਨ | ਕਾਨੂੰਨ ਬਣਾਉਣ ਦਾ ਕੀ ਫਾਇਦਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਸਾਡੇ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੋਈਆਂ, ਪ੍ਰੰਤੂ ਪਹਿਲਾਂ ਸ੍ਰੋਮਣੀ ਅਕਾਲੀ ਦਲ ਫਿਰ ਕਾਂਗਰਸ ਤੇ ਹੁਣ ਆਪ ਦੀ ਸਰਕਾਰ ਚਾਰ ਸਾਲ ਬਾਅਦ ਵੀ ਕੋਈ ਵੀ ਕਾਰਵਾਈ ਨਹੀਂ ਕਰ ਸਕੀ | ਉਨ੍ਹਾਂ ਭਗਵੰਤ ਮਾਨ ਸਰਕਾਰ ਨੂੰ ਕਿਹਾ ਕਿ ਬੇਅਦਬੀ ਕਾਨੂੰਨ ਤੋਂ ਪਹਿਲਾਂ ਚਾਹੀਦਾ ਸੀ ਕਿ ਸਾਡੇ ਕੌਮ ਦੇ ਸੂਰਮੇ ਜਿਨ੍ਹਾਂ ਦੀ ਸਜਾਵਾਂ 35 ਸਾਲ ਤੋਂ ਉੱਪਰ ਹੋ ਚੁੱਕੀਆਂ ਹਨ, ਸਰਕਾਰ ਕੋਈ ਮਤਾ ਪਾਸ ਕਰਦੀ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਹੋ ਸਕਦੀ | ਸਮਾਗਮ ਦੌਰਾਨ ਵੱਡੀ ਗਿਣਤੀ ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮਿ੍ਤ ਛਕਿਆ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜੁਝਾਰ ਸਿੰਘ ਵਲੋਂ ਜਲੇਬੀਆਂ, ਖੀਰ, ਪਕੌੜਿਆਂ ਤੋਂ ਇਲਾਵਾ ਹੋਰ ਪਦਾਰਥਾਂ ਦੇ ਲੰਗਰ ਪ੍ਰਬੰਧ ਕੀਤਾ ਹੋਇਆ ਸੀ | ਇਸ ਮੌਕੇ ਮਾਸਟਰ ਨਿਰਮਲ ਸਿੰਘ ਬਹੂਰੀਆ ਸੈਣੀਆਂ ਦੀ ਯਾਦ ਵਿਚ ਖੂਨਦਾਨ ਕੈਂਪ ਵੀ ਲਗਾਇਆ ਗਿਆ | ਇਸ ਮੌਕੇ ਉਂਕਾਰ ਸਿੰਘ ਕਾਹਨੂੰਵਾਨ, ਭਾਗ ਸਿੰਘ, ਬਾਬਾ ਬੋਹੜ ਸਿੰਘ, ਹੈੱਡ ਗ੍ਰੰਥੀ ਬਲਜਿੰਦਰ ਸਿੰਘ, ਮਾ. ਕਰਨੈਲ ਸਿੰਘ ਰਾਜੂਬੇਲਾ, ਜਥੇ. ਗੁਰਦਿਆਲ ਸਿੰਘ ਬਜਾੜ, ਸੁਖਜਿੰਦਰ ਸਿੰਘ ਰੰਧਾਵਾ, ਮਾ. ਸਰਵਣ ਸਿੰਘ, ਠੇਕੇਦਾਰ ਸੁਮਿੰਦਰ ਸਿੰਘ, ਕੁਲਵਿੰਦਰ ਸਿੰਘ ਸੈਦੋਵਾਲ, ਤਸਵੀਰ ਸਿੰਘ ਕੋਟਲੀ ਸੈਣੀਆਂ, ਜਸਵੰਤ ਸਿੰਘ, ਨਾਨਕ ਸਿੰਘ, ਨਿਰਮਲ ਸਿੰਘ, ਲਵਪ੍ਰੀਤ ਸਿੰਘ, ਸਤਪਾਲ ਸਿੰਘ, ਨਿਸ਼ਾਨ ਸਿੰਘ, ਸੁਖਜੀਤ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਹਰਜੀਤ ਸਿੰਘ, ਮਨਦੀਪ ਸਿੰਘ ਨਿਰਮਲ ਸਿੰਘ, ਬਲਜੀਤ ਸਿੰਘ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਬੇਅਦਬੀਆਂ ਨੂੰ ਰੋਕਣ ਲਈ ਕਾਨੂੰਨ ਬਣਾ ਕੇ ਸ਼ਾਲਾਘਾਯੋਗ ਕੰਮ ਕੀਤਾ — ਰਣਜੀਤ ਸਿੰਘ ਕੈਨੇਡਾ ਤੇ ਸਾਥੀ... ਅਗਲੀ ਖ਼ਬਰ ਪਰਮ ਹੰਸ ਬਾਬਾ ਠਾਕੁਰ ਜੀ ਧੀਦੋਵਾਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।