20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸਰਪੰਚ ਹਰਪ੍ਰੀਤ ਸਿੰਘ ਨੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਚਾਲੂ ਕੀਤਾ <br/>

ਅਜੀਤ ਡੈਸਕ 15-04-2026
ਊਧਨਵਾਲ, 14 ਅਪ੍ਰੈਲ (ਪਰਗਟ ਸਿੰਘ)-ਪਿੰਡ ਥਰੀਏਵਾਲ 'ਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਚਿਰਾਂ ਤੋਂ ਚਲਦੀ ਆ ਰਹੀ ਮੁਸ਼ਕਲ ਨੂੰ ਪੰਜਾਬ ਸਰਕਾਰ ਦੁਆਰਾ ਦਿੱਤੀ ਗ੍ਰਾਂਟ ਨਾਲ ਹੱਲ ਕਰਦਿਆਂ 4300 ਫੱੁਟ ਦੇ ਕਰੀਬ ਲੰਮੇ ਸੀਵਰੇਜ ਦੇ ਕੰਮ ਨੂੰ ਮੁਕੰਮਲ ਕਰਵਾ ਕੇ ਪਿੰਡ ਦੇ ਛੱਪੜਾਂ ਦਾ ਪਾਣੀ ਸੀਵਰੇਜ ਵਿਚ ਪਾ ਦਿੱਤਾ ਗਿਆ, ਜਿਸ ਨਾਲ ਪਿੰਡ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਸਰਪੰਚ ਹਰਪ੍ਰੀਤ ਸਿੰਘ, ਸਮੁੱਚੀ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦਾ ਧੰਨਵਾਦ ਕੀਤਾ | ਉਨ੍ਹਾਂ ਆਖਿਆ ਕਿ ਸਾਡੇ ਪਿੰਡ ਪਾਣੀ ਦੀ ਨਿਕਾਸੀ ਦੀ ਬਹੁਤ ਵੱਡੀ ਮੁਸ਼ਕਲ ਸੀ | ਖਾਸ ਕਰ ਕੇ ਬਰਸਾਤਾਂ ਦੇ ਦਿਨਾਂ ਵਿਚ ਲੋਕਾਂ ਦੇ ਘਰਾਂ ਵਿਚ ਪਾਣੀ ਵੜ ਜਾਂਦਾ ਸੀ, ਜਿਸ ਕਰ ਕੇ ਗਲੀਆਂ-ਨਾਲੀਆਂ ਪਾਣੀ ਨਾਲ ਡੱਕੀਆਂ ਰਹਿੰਦੀਆਂ ਸੀ | ਹੁਣ ਇਹ ਸੀਵਰੇਜ ਦੇ ਚਾਲੂ ਹੋਣ ਨਾਲ ਇਸ ਨਰਕ ਭਰੀ ਜਿੰਦਗੀ ਵਿਚੋਂ ਵੱਡੀ ਰਾਹਤ ਮਿਲੇਗੀ | ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ, ਸਰਪੰਚ ਜਗਜੀਵਨ ਸਿੰਘ, ਬਲਜੀਤ ਸਿੰਘ ਮੈਂਬਰ, ਕੁਲਵਿੰਦਰ ਸਿੰਘ ਮੈਂਬਰ, ਬਿੱਟੂ ਪੰਡਤ, ਗੁਰਭੇਜ਼ ਸਿੰਘ, ਸੁਖਵਿੰਦਰ ਸਿੰਘ, ਹਰਦਿਆਲ ਸਿੰਘ, ਅਵਤਾਰ ਸਿੰਘ, ਪ੍ਰੇਮ ਸਿੰਘ ਮੈਂਬਰ, ਅਵਤਾਰ ਸਿੰਘ, ਸੂਬਾ ਸਿੰਘ, ਸੁਖਵਿੰਦਰ ਸਿੰਘ ਸੱੁਖਾ, ਮੇਜਰ ਸਿੰਘ, ਆਤਮਾ ਸਿੰਘ, ਸੰਤੋਖ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਨੌਸ਼ਹਿਰਾ ਮੱਝਾ ਸਿੰਘ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਬੇਅਦਬੀਆਂ ਨੂੰ ਰੋਕਣ ਲਈ ਕਾਨੂੰਨ ਬਣਾ ਕੇ ਸ਼ਾਲਾਘਾਯੋਗ ਕੰਮ ਕੀਤਾ — ਰਣਜੀਤ ਸਿੰਘ ਕੈਨੇਡਾ ਤੇ ਸਾਥੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।