18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸਵਾਮੀ ਸਰਵਾਨੰਦ ਸਰਸਵਤੀ ਦੀ ਜੈਅੰਤੀ 'ਤੇ ਵਿਸ਼ੇਸ਼ ਸਮਾਗਮ 11 ਤੋਂ 13 ਤੱਕ-ਦਿਨੇਸ਼ ਸ਼ਾਸਤਰੀ

ਅਜੀਤ ਡੈਸਕ 06-04-2026
ਦੀਨਾਨਗਰ, 5 ਅਪ੍ਰੈਲ (ਸੋਢੀ/ਸ਼ਰਮਾ/ਘੁੰਮਣ)-ਦ ਯਾਨੰਦ ਮੱਠ ਦੀਨਾਨਗਰ ਵਿਖੇ ਸੰਤ ਸ਼੍ਰੋਮਣੀ ਸਵਾਮੀ ਸਰਵਾਨੰਦ ਸਰਸਵਤੀ ਦੀ 126ਵੀਂ ਜੈਯੰਤੀ 11 ਅਪ੍ਰੈਲ ਤੋਂ 13 ਅਪ੍ਰੈਲ ਤੱਕ ਮਨਾਈ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਵਾਮੀ ਸਰਵਾਨੰਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਸਕੱਤਰ ਦਿਨੇਸ਼ ਸ਼ਾਸਤਰੀ ਨੇ ਦੱਸਿਆ ਕਿ ਇਸ ਸਬੰਧ ਵਿਚ ਹੋਣ ਵਾਲੇ ਆਰੀਆ ਮਹਾਂਸੰਮੇਲਨ ਦੀ ਪ੍ਰਧਾਨਗੀ ਦਯਾਨੰਦ ਮੱਠ ਦੇ ਪ੍ਰਧਾਨ ਸਵਾਮੀ ਸਦਾਨੰਦ ਸਰਸਵਤੀ ਕਰਨਗੇ | ਉਨ੍ਹਾਂ ਦੱਸਿਆ ਕਿ ਦਯਾਨੰਦ ਮੱਠ ਵਿਖੇ ਪਹਿਲੀ ਅਪ੍ਰੈਲ ਤੋਂ ਅਥਰਵ ਵੇਦ ਪ੍ਰਾਇਣ ਯੱਗ ਅਤੇ ਵੱਖ ਵੱਖ ਪਿੰਡਾਂ ਵਿਚ ਵੇਦ ਪ੍ਰਚਾਰ ਲਈ ਵੇਦ ਪ੍ਰਚਾਰ ਯਾਤਰਾ, ਪਿੰਡਾਂ ਵਿਚ ਵੈਦਿਕ ਪ੍ਰੋਗਰਾਮ ਕਰ ਰਹੀ ਹੈ | 11 ਅਪ੍ਰੈਲ ਤੋਂ 12 ਅਪ੍ਰੈਲ ਤੱਕ ਸਵੇਰੇ ਸ਼ਾਮ ਵੈਦਿਕ ਸਮਾਗਮ ਦਯਾਨੰਦ ਮੱਠ ਵਿਖੇ ਕਰਵਾਏ ਜਾ ਰਹੇ ਹਨ | 12 ਅਪ੍ਰੈਲ ਨੂੰ ਵੈਦਿਕ ਯਤੀਮੰਡਲ ਸੰਮੇਲਨ ਹੋਵੇਗਾ | ਉਨ੍ਹਾਂ ਦੱਸਿਆ ਕਿ 13 ਅਪ੍ਰੈਲ ਨੂੰ ਸਵੇਰੇ ਅਥਰਵ ਵੇਦ ਪ੍ਰਾਇਨ ਯੱਗ ਦਾ ਸਮਾਪਨ ਹੋਵੇਗਾ | 13 ਅਪ੍ਰੈਲ ਨੂੰ ਸਵੇਰੇ 10 ਵਜੇ ਓਮ ਦਾ ਝੰਡਾ ਲਹਿਰਾਉਣ ਦੀ ਰਸਮ ਦਿੱਲੀ ਆਰੀਆ ਪ੍ਰਤੀਨਿਧ ਸਭਾ ਦੇ ਮਹਾਂ ਮੰਤਰੀ ਵਿਨੇ ਅਰੀਯ ਅਦਾ ਕਰਨਗੇ | ਇਸ ਤੋਂ ਬਾਅਦ ਵਿਸ਼ਾਲ ਆਰੀਆ ਵੈਦਿਕ ਸੰਮੇਲਨ ਹੋਵੇਗਾ | ਜਿਸ ਵਿਚ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਆਰੀਆ ਸਮਾਜ ਦੇ ਪ੍ਰਤੀਨਿਧੀ, ਸਨਿਆਸੀ ਤੇ ਪ੍ਰਚਾਰਕ ਸ਼ਾਮਿਲ ਹੋਣਗੇ | ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਉਕਤ ਪ੍ਰੋਗਰਾਮਾਂ ਵਿਚ ਹਿੱਸਾ ਲੈ ਕੇ ਲਾਭ ਉਠਾਉਣ ਦੀ ਅਪੀਲ ਕੀਤੀ ਹੈ |
ਪਿਛਲੀ ਖ਼ਬਰ ਹਰਵਿੰਦਰਪਾਲ ਸਿੰਘ ਸ਼ਾਹਬਾਦ ਵਲੋਂ ਖੇਡਾਂ ਨੂੰ ਉੱਪਰ ਚੁੱਕਣ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲੇ ਅਗਲੀ ਖ਼ਬਰ ਅਦਾਲਤ ਵਲੋਂ ਬਿਨਾਂ ਲਾਇਸੈਂਸ ਦਵਾਈਆਂ ਵੇਚਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੰੂ ਹੋਈ ਸਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।