18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਐਸ.ਕੇ.ਆਰ. ਹਸਪਤਾਲ ਵਿਖੇ ਕਾਸਮੈਟਿਕ ਤੇ ਪਲਾਸਟਿਕ ਸਰਜਰੀ ਦੀਆਂ ਆਧੁਨਿਕ ਸਹੂਲਤਾਂ ਉਪਲਬਧ

ਪਠਾਨਕੋਟ, 17 ਅਕਤੂਬਰ (ਸੰਧੂ)-ਐੱਸ. ਕੇ.

ਡਾ: ਕ੍ਰਿਸ਼ਨ ਕੁਮਾਰ ਅਤੇ ਡਾ: ਮੇਜਰ ਰਾਕੇਸ਼ ਕੌਂਡਲ। 18-10-2026
ਪਠਾਨਕੋਟ, 17 ਅਕਤੂਬਰ (ਸੰਧੂ)-ਐੱਸ.ਕੇ.ਆਰ ਹਸਪਤਾਲ ਐਂਡ ਟਰੌਮਾ ਸੈਂਟਰ ਪਠਾਨਕੋਟ ਵਿਖੇ ਕਾਸਮੈਟਿਕ ਅਤੇ ਪਲਾਸਟਿਕ ਸਰਜਰੀ ਨਾਲ ਸਬੰਧਿਤ ਵੱਖ-ਵੱਖ ਸਹੂਲਤਾਂ ਉਪਲਬਧ ਹਨ। ਇਹ ਜਾਣਕਾਰੀ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ: ਕ੍ਰਿਸ਼ਨ ਕੁਮਾਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਆਧੁਨਿਕ ਮੈਡੀਕਲ ਤਕਨੀਕਾਂ ਰਾਹੀਂ ਚਿਹਰੇ, ਸਰੀਰ, ਚਮੜੀ ਅਤੇ ਵਾਲਾਂ ਨਾਲ ਸਬੰਧਿਤ ਕਈ ਸਮੱਸਿਆਵਾਂ ਦੇ ਇਲਾਜ ਦੇ ਵਿਕਲਪ ਉਪਲਬਧ ਹਨ। ਹਸਪਤਾਲ ਦੇ ਪਲਾਸਟਿਕ ਤੇ ਕਾਸਮੈਟਿਕ ਸਰਜਨ ਤੇ ਸਾਬਕਾ ਫ਼ੌਜੀ ਅਧਿਕਾਰੀ ਡਾ: ਮੇਜਰ ਰਾਕੇਸ਼ ਕੌਂਡਲ ਨੇ ਦੱਸਿਆ ਕਿ ਲਿਪੋਸਕਸ਼ਨ, ਗਾਇਨੇਕੋਮੈਸਟੀਆ, ਬਾਡੀ ਕੰਟੂਰਿੰਗ, ਟਮੀ ਟੱਕ, ਰਾਈਨੋਪਲਾਸਟੀ ਤੇ ਛਾਤੀ ਦੇ ਆਕਾਰ ਵਿਚ ਬਦਲਾਅ ਵਰਗੀਆਂ ਪ੍ਰਕਿਰਿਆਵਾਂ ਰਾਹੀਂ ਮਰੀਜ਼ਾਂ ਦੀਆਂ ਵੱਖ-ਵੱਖ ਸਮੱਸਿਆਵਾਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੇਜ਼ਰ ਤਕਨੀਕ ਰਾਹੀਂ ਅਣਚਾਹੇ ਵਾਲਾਂ ਨੂੰ ਘਟਾਉਣ, ਦਾਗ਼ਾਂ ਦੇ ਨਿਸ਼ਾਨਾਂ ਵਿਚ ਸੁਧਾਰ, ਮੇਲਾਜ਼ਮਾ ਤੇ ਟੈਟੂ ਹਟਾਉਣ ਵਰਗੀਆਂ ਸਹੂਲਤਾਂ ਉਪਲਬਧ ਹਨ। ਇਸ ਤੋਂ ਇਲਾਵਾ ਸੜਨ ਕਾਰਨ ਚਿਹਰੇ ਅਤੇ ਹੱਥਾਂ ’ਤੇ ਬਣੇ ਨਿਸ਼ਾਨਾਂ ਨੂੰ ਸੁਧਾਰਨ ਲਈ ਪੁਨਰ-ਨਿਰਮਾਣ ਸਰਜਰੀ ਦੇ ਵਿਕਲਪ ਵੀ ਮੌਜੂਦ ਹਨ।
ਪਿਛਲੀ ਖ਼ਬਰ ਸ੍ਰੀ ਰਾਮ ਨਾਟਕ ਕਲੱਬ ਦੀ ਛੇਵੀਂ ਨਾਈਟ ਦਾ ਸਾਬਕਾ ਵਿਧਾਇਕ ਜੋਗਿੰਦਰਪਾਲ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਪਿੰਡ ਝੇਲਾ ਆਮਦਾਂ ਰਾਮਲੀਲ੍ਹਾ ਦੀ ਸੱਤਵੀਂ ਨਾਈਟ ਸਮਾਪਤ * ਸਮਾਜ ਸੇਵੀ ਰਾਜੇਸ਼ ਕੁਮਾਰ ਕੁੱਦਾ ਨੇ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।