18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਤੇ ਮਹਿਲਾ ਵਿੰਗ ਦੀ ਪੱਤੀ ਪੱਕੀਵਾਂ 'ਚ ਹੋਈ ਮੀਟਿੰਗ <br/>

ਅਜੀਤ ਡੈਸਕ 06-04-2026

ਅਲੀਵਾਲ, 5 ਅਪ੍ਰੈਲ (ਸੁੱਚਾ ਸਿੰਘ ਬੁੱਲੋਵਾਲ)-ਮਾਨ ਸਰਕਾਰ ਵਲੋਂ 4 ਸਾਲਾਂ ਵਿਚ ਕੀਤੇ ਕੰਮ ਜਨਤਾ ਤੱਕ ਪਹੁੰਚਾਉਣ ਲਈ ਸ਼ੁਰੂ ਕੀਤੀ 'ਸ਼ਾਨਦਾਰ 4 ਸਾਲ ਭਗਵੰਤ ਮਾਨ ਦੇ ਨਾਲ' ਮੁਹਿੰਮ ਤਹਿਤ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਪੱਤੀ ਪਕੀਵਾਂ ਵਿਖੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਪੰਨੂੰ ਸਮੇਤ ਹਲਕਾ ਕੋਆਰਡੀਨੇਟਰ ਦਵਿੰਦਰ ਕੌਰ, ਮਨਦੀਪ ਕੌਰ ਪਨੂੰ, ਸਰਪੰਚ ਕੁਲਦੀਪ ਕੌਰ ਦੀ ਅਗਵਾਈ ਹੇਠ ਜਾਗਰੂਕਤਾ ਮੁਹਿੰਮ ਲਈ ਸਮਾਗਮ ਰੱਖਿਆ ਗਿਆ, ਜਿਸ ਵਿਚ ਮਾਨ ਸਰਕਾਰ ਦੇ 4 ਸਾਲਾਂ ਦੇ ਲੋਕ ਹਿੱਤ ਪ੍ਰਸ਼ਾਸਨ ਤੇ ਸਹੂਲਤਾਂ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ | ਸਰਕਾਰ ਦੀ ਉਪਲੱਬਧੀਆਂ ਨੂੰ ਪਿੰਡ ਦੀ ਜਨਤਾ ਸਾਹਮਣੇ ਰੱਖਿਆ | ਇਸ ਮੌਕੇ ਸ: ਬਲਬੀਰ ਸਿੰਘ ਪੰਨੂੰ ਨੇ ਦੱਸਿਆ ਕਿ ਸਰਕਾਰ ਦੀ ਪੂਰੀ ਪਾਰਦਰਸ਼ਤਾ ਨਾਲ ਕੰਮ ਕਰ ਰਹੀ ਹੈ, ਮੈਰਿਟ 'ਤੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ | ਇਸ ਲਈ ਲੋਕ ਮੁੜ 2027 'ਚ 'ਆਪ' ਦੀ ਸਰਕਾਰ ਲਿਆਉਣਗੇ | ਇਸ ਮੌਕੇ ਜੋਤੀ ਪੰਚ, ਸੰਦੀਪ ਸਿੰਘ, ਪ੍ਰਦੀਪ ਸਿੰਘ, ਪੰਚ ਕਵਲਜੀਤ ਕੌਰ, ਕੁਲਬੀਰ ਕੌਰ, ਮੁੱਖਾ ਸਿੰਘ, ਗੁਰਸ਼ਰਨ ਸਿੰਘ ਫ਼ੌਜੀ, ਰਣਜੀਤ ਸਿੰਘ, ਜਸਵੰਤ ਸਿੰਘ, ਪੰਚ ਸੰਤੋਸ਼ ਕੁਮਾਰ, ਬਲਵੰਤ ਸਿੰਘ, ਹਰਕੀਰਤ ਸਿੰਘ, ਰਣਜੀਤ ਕੌਰ, ਸੁੱਚ ਸਿੰਘ, ਗੁਰਨਾਮ ਸਿੰਘ ਹਾਜ਼ਰ ਰਹੇ |

ਪਿਛਲੀ ਖ਼ਬਰ ਅਦਾਲਤ ਵਲੋਂ ਬਿਨਾਂ ਲਾਇਸੈਂਸ ਦਵਾਈਆਂ ਵੇਚਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੰੂ ਹੋਈ ਸਜ਼ਾ ਅਗਲੀ ਖ਼ਬਰ ਐਸ.ਐਸ.ਪੀ ਦਫਤਰ ਅੱਗੇ ਲੱਗਣ ਵਾਲੇ ਧਰਨੇ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।