26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਰਮਨ ਬਹਿਲ ਨੇ ਪਿੰਡ ਮੀਰਪੁਰ ਵਿਖੇ 'ਮੇਰਾ ਘਰ ਮੇਰੇ ਨਾਮ' ਮੁਹਿੰਮ ਤਹਿਤ 117 ਪਰਿਵਾਰਾਂ ਨੂੰ ਘਰਾਂ ਦੇ ਮਾਲਕਾਨਾ ਹੱਕ ਸੌਂਪੇ

ਅਜੀਤ ਡੈਸਕ 04-04-2026
ਗੁਰਦਾਸਪੁਰ, 3 ਅਪ੍ਰੈਲ (ਅਸ਼ੋਕ ਸ਼ਰਮਾ)- ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਵਲੋਂ ਪਿੰਡ ਮੀਰਪੁਰ ਵਿਖੇ 'ਮੇਰਾ ਘਰ ਮੇਰੇ ਨਾਮ' ਮੁਹਿੰਮ ਤਹਿਤ 117 ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕਾਨਾ ਹੱਕ ਸੌਂਪੇ ਗਏ | ਇਸ ਮੌਕੇ ਰਣਜੀਤ ਸਿੰਘ ਰਾਣਾ ਚੇਅਰਮੈਨ ਬਲਾਕ ਸੰਮਤੀ ਗੁਰਦਾਸਪੁਰ, ਸਰਪੰਚ ਮੁਨੀਸ਼ਵਰ ਸਮੇਤ ਪਿੰਡ ਵਾਸੀ ਮੌਜੂਦ ਸਨ | ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਲਈ ਬਹੁਤ ਭਾਵੁਕ ਤੇ ਮਾਣ ਵਾਲਾ ਹੈ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਮੇਰਾ ਘਰ ਮੇਰੇ ਨਾਮ' ਮੁਹਿੰਮ ਤਹਿਤ ਅੱਜ 117 ਪਰਿਵਾਰਾਂ ਨੂੰ ਉਨ੍ਹਾਂ ਦੇ ਮਾਲਕਾਨਾ ਹੱਕ ਸੌਂਪੇ ਗਏ ਹਨ | ਉਨ੍ਹਾਂ ਕਿਹਾ ਕਿ ਕਈ ਦਹਾਕਿਆਂ ਤੋਂ ਇਹ ਪਰਿਵਾਰ ਆਪਣੇ ਹੀ ਘਰਾਂ 'ਚ ਬਿਨਾਂ ਕਾਨੂੰਨੀ ਹੱਕ ਦੇ ਰਹਿ ਰਹੇ ਸਨ | ਅੱਜ ਜਦੋਂ ਉਨ੍ਹਾਂ ਦੇ ਹੱਥਾਂ ਵਿਚ ਜਾਇਦਾਦ ਦੇ ਕਾਗ਼ਜ਼ ਆਏ ਤਾਂ ਮਨ ਨੂੰ ਬਹੁਤ ਖੁਸ਼ੀ ਤੇ ਸਕੂਨ ਮਿਲਿਆ ਹੈ | ਰਮਨ ਬਹਿਲ ਨੇ ਕਿਹਾ ਕਿ ਸਾਡਾ ਮਕਸਦ ਸਿਰਫ਼ ਵਾਅਦੇ ਕਰਨਾ ਨਹੀਂ, ਸਗੋਂ ਲੋਕਾਂ ਨੂੰ ਉਨ੍ਹਾਂ ਦਾ ਹੱਕ ਉਨ੍ਹਾਂ ਦੀ ਦਹਿਲੀਜ਼ ਤੱਕ ਪਹੁੰਚਾਉਣਾ ਹੈ | ਉਨ੍ਹਾਂ ਸਾਰੇ ਲਾਭਪਾਤਰੀ ਪਰਿਵਾਰਾਂ ਨੂੰ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ 'ਮੇਰਾ ਘਰ, ਮੇਰੇ ਨਾਮ' ਸਕੀਮ ਤਹਿਤ ਲਾਲ ਲਕੀਰ ਅੰਦਰ ਆਉਂਦੀ ਜਾਇਦਾਦ ਦੇ ਮਾਲਕ ਕਾਨੂੰਨੀ ਤੌਰ 'ਤੇ ਆਪਣੀ ਜਾਇਦਾਦ ਦੇ ਦਸਤਾਵੇਜ਼ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ ਜਿਸ ਨਾਲ ਉਨ੍ਹਾਂ ਨੂੰ ਆਪਣੀ ਜਾਇਦਾਦ ਦੀ ਖਰੀਦ-ਵੇਚ ਤੇ ਮਾਲ ਵਿਭਾਗ ਨਾਲ ਸਬੰਧਿਤ ਕੰਮਾਂ ਵਿਚ ਕੋਈ ਔਕੜ ਨਹੀਂ ਆਵੇਗੀ |
ਪਿਛਲੀ ਖ਼ਬਰ ਮੌਸਮ ਦੀ ਖ਼ਰਾਬੀ ਨੇ ਕਿਸਾਨਾਂ ਦੇ ਸਾਹ ਸੂਤੇ <br/> ਅਗਲੀ ਖ਼ਬਰ ਭਾਰੀ ਸਕੂਲ ਬੈਗ ਖੋਹ ਰਹੇ ਬੱਚਿਆਂ ਦਾ ਬਚਪਨ, ਸਕੂਲ ਬੈਗ ਐਕਟ 2020 ਲਾਗੂ ਹੋਣ ਦੇ ਬਾਵਜੂਦ ਬੱਚੇ ਖੜ੍ਹ ਰਹੇ ਭਾਰੀ ਬੈਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।