21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ

ਅਜੀਤ ਡੈਸਕ 02-04-2026
ਪਠਾਨਕੋਟ, 1 ਅਪ੍ਰੈਲ (ਵਿਨੋਦ)- ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਸਬੰਧਿਤ ਸੀ.ਟੀ.ਯੂ. ਪੰਜਾਬ ਵਲੋਂ ਕਾਮਰੇਡ ਮਨਹਰਨ ਤੇ ਰਾਮ ਦਿਆਲ ਦੀ ਅਗਵਾਈ ਹੇਠ ਭੱਠਾ ਮਜ਼ਦੂਰਾਂ ਦੇ ਸਰਦੀ ਸੀਜ਼ਨ ਦੇ ਬਕਾਏ ਤੇ ਨਵੇਂ ਰੇਟਾਂ ਵਿਚ ਵਾਧਾ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਅਸਿਸਟੈਂਟ ਲੇਬਰ ਕਮਿਸ਼ਨਰ ਪਠਾਨਕੋਟ ਨੂੰ ਮੰਗ ਪੱਤਰ ਦਿੱਤਾ ਗਿਆ | ਭੱਠਾ ਮਜ਼ਦੂਰਾਂ ਨੂੰ ਸਰਦੀ ਸੀਜ਼ਨ ਵਿਚ 1 ਸਤੰਬਰ 2025 ਤੋਂ ਮਜ਼ਦੂਰੀ ਵਿਚ ਵਧੇ ਹੋਏ 26/- ਰੁਪਏ ਦੇ ਵਾਧੇ ਦਾ ਬਕਾਇਆ ਤੁਰੰਤ ਦਿੱਤਾ ਜਾਵੇ, ਭੱਠਿਆਂ ਉੱਪਰ ਕੰਮ ਕਰਦੇ ਸਾਰੀਆਂ ਕੈਟਾਗਰੀਆਂ ਦੇ ਮਜ਼ਦੂਰਾਂ ਪਥੇਰ, ਭਰਾਈ, ਜਲਾਈ, ਪੱਕੀਆਂ ਇੱਟਾਂ ਦੀ ਨਿਕਾਸੀ ਲੋਡ-ਅਨਲੋਡ ਤੇ ਤਨਖ਼ਾਹਦਾਰ ਕਾਮਿਆਂ ਦੀ ਮਜ਼ਦੂਰੀ ਵਿਚ ਮਹਿੰਗਾਈ ਅਨੁਸਾਰ ਵਾਧਾ ਕੀਤਾ ਜਾਵੇ, ਭੱਠਿਆਂ ਉੱਪਰ ਕੰਮ ਕਰਦੇ ਕਾਮਿਆਂ ਲਈ ਪੱਕੇ ਕਵਾਟਰਾਂ 'ਤੇ ਬਿਜਲੀ ਪਾਣੀ ਸਮੇਤ ਅÏਰਤਾਂ ਮਰਦਾਂ ਲਈ ਵੱਖਰੇ ਪਖਾਨਿਆਂ ਦੀ ਵਿਵਸਥਾ ਤੁਰੰਤ ਕੀਤੀ ਜਾਵੇ | ਇਸ ਮੌਕੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਸੀ.ਟੀ.ਯੂ. ਪੰਜਾਬ ਦੇ ਵਿੱਤ ਸਕੱਤਰ ਤੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਨੇ ਕਿਹਾ ਇਕ ਪਾਸੇ ਮੋਦੀ ਸਰਕਾਰ ਨੇ ਮਜ਼ਦੂਰ ਪੱਖੀ ਕਿਰਤ ਕਾਨੂੰਨ ਖ਼ਤਮ ਕਰਕੇ ਲੇਬਰ ਕੋਡ ਲਾਗੂ ਕਰਨ ਦਾ ਫ਼ਰਮਾਨ ਜਾਰੀ ਕਰ ਦਿੱਤਾ ਉੱਥੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਇਨ੍ਹਾਂ ਮਜ਼ਦੂਰ ਵਿਰੋਧੀ ਫ਼ੈਸਲਿਆਂ ਨੂੰ ਬਿਨਾਂ ਕਿਸੇ ਵਿਰੋਧ ਦੇ ਲਾਗੂ ਕਰਨ ਲਈ ਬਹੁਤ ਉਤਾਵਲੀ ਹੈ | ਮਾਨ ਸਰਕਾਰ ਨੇ 1 ਮਾਰਚ 2026 ਨੂੰ ਜਾਰੀ ਹੋਣ ਵਾਲੀ ਮਿਨੀਮਮ ਵੇਜ ਨੋਟੀਫ਼ਿਕੇਸ਼ਨ ਹਾਲੇ ਤੱਕ ਜਾਰੀ ਨਹੀਂ ਕੀਤੀ ਅਤੇ ਆਪਣੇ ਕਾਰਜਕਾਲ ਦੌਰਾਨ ਮਿਨੀਮਮ ਵੇਜ ਵਿਚ ਸੋਧ ਵੀ ਨਹੀਂ ਕੀਤੀ | ਪ੍ਰੈਸ ਬਿਆਨ ਵਿਚ ਆਗੂਆਂ ਨੇ ਕਿਹਾ ਕਿ ਜੇਕਰ ਮਜ਼ਦੂਰਾਂ ਦੀਆਂ ਮੰਗਾਂ ਦਾ ਨਿਪਟਾਰਾ 15 ਦਿਨਾਂ ਦੇ ਅੰਦਰ ਅੰਦਰ ਨਾ ਕੀਤਾ ਤਾਂ ਪਠਾਨਕੋਟ ਜ਼ਿਲੇ੍ਹ ਅੰਦਰ ਪੈਂਦੇ ਭੱਠਿਆਂ ਉੱਪਰ ਹੜਤਾਲ ਕਰਕੇ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਵਿਖੇ 5 ਰੋਜ਼ਾ ਸੰਤ ਸਮਾਗਮ ਸਮਾਪਤ ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਵਿਖੇ ਹੋਲੀ ਫ਼ੈਮਲੀ ਕਾਨਵੈਂਟ ਸਕੂਲ 'ਚ ਸਹੁੰ ਚੁੱਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।