ਸ੍ਰੀ ਹਰਿਗੋਬਿੰਦਪੁਰ, 1 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਧੀਰੋਵਾਲ ਵਿਖੇ ਸਥਿਤ ਹੋਲੀ ਫ਼ੈਮਲੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ 1 ਅਪ੍ਰੈਲ 2026 ਦਾ ਦਿਨ ਬੁੱਧਵਾਰ ਨੂੰ ਸਹੁੰ ਚੁੱਕ ਸਮਾਗਮ ਬੜੇ ਗੌਰਵ ਤੇ ਉਤਸ਼ਾਹ ਨਾਲ ਮਨਾਇਆ ਗਿਆ | ਪਿ੍ੰਸੀਪਲ ਸਿਸਟਰ ਅਨੀਸ਼ਾ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਰੈਵ. ਸਿਸਟਰ ਅਲੀਨਾ ਚੀਫ਼ ਪਿੰ੍ਰਸੀਪਲ ਸੈਂਟ ਫ਼ਰਾਂਸਿਸ ਕਾਨਵੈਂਟ ਸਕੂਲ ਕੋਟਲੀ ਸੂਰਤ ਮੱਲ੍ਹੀਆਂ ਵਲੋਂ ਸ਼ਿਰਕਤ ਕੀਤੀ ਗਈ | ਇਸ ਮੌਕੇ ਦੌਰਾਨ ਸਕੂਲ ਦੇ ਹੈੱਡ ਲੜਕੇ-ਲੜਕੀ ਤੇ ਜੂਨੀਅਰ ਹੈੱਡ ਲੜਕੇ-ਹੈੱਡ ਲੜਕੀ, ਖੇਡ ਕੈਪਟਨ, ਹਾਊਸ ਕੈਪਟਨ, ਸਕੂਲ ਕੌਂਸਲ ਤੇ ਸਕੂਲ ਪ੍ਰਫੈਕਟਸ ਨੂੰ ਬੈਜ ਤੇ ਸੈਸ਼ ਪਵਾਉਣ ਉਪਰੰਤ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਇਸ ਸਮੇਂ ਸਿਸਟਰ ਨੈਂਸੀ ਵਲੋਂ ਵਿਦਿਆਥੀਆਂ ਲਈ ਲੀਡਰਸ਼ਿਪ ਕਲਾਸ ਵੀ ਲਗਾਈ ਗਈ | ਮੁੱਖ ਮਹਿਮਾਨ ਵਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਫ਼ਰਜ਼ ਨਿਭਾਉਣ ਲਈ ਵੀ ਉਤਸ਼ਾਹਿਤ ਕੀਤਾ ਗਿਆ | ਇਹ ਸਮਾਗਮ ਦੇਸ਼ ਭਗਤੀ, ਨੇਤਿ੍ਤਵ ਦੇ ਜਜ਼ਬੇ ਨਾਲ ਭਰਪੂਰ ਹੋ ਕਿ ਸਮਾਪਤ ਹੋ ਗਿਆ | ਇਸ ਸਮੇਂ ਸਕੂਲ ਪਿ੍ੰਸੀਪਲ ਸਿਸਟਰ ਅਨੀਸ਼ਾ ਤੇ ਸਕੂਲ ਮੈਨੇਜਰ ਸਿਸਟਰ ਸੁਦੀਪਾ ਵਲੋਂ ਮੁੱਖ ਮਹਿਮਾਨ ਦਾ ਸਕੂਲ ਆਉਣ ਧੰਨਵਾਦ ਕੀਤਾ |