17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਕੁੱਤਿਆਂ ਨੇ ਬਜ਼ੁਰਗ ਔਰਤ ਨੰੂ ਬੁਰੀ ਤਰ੍ਹਾਂ ਵੱਢਿਆ

ਅਜੀਤ ਡੈਸਕ 31-03-2026
ਤਿੱਬੜ, 30 ਮਾਰਚ (ਸੋਹਨ ਮਲਿਕ)- ਪਿੰਡ ਮੁਸਤਫਾਬਾਦ ਜੱਟਾਂ ਵਿਖੇ ਇਕ ਬਜ਼ੁਰਗ ਔਰਤ ਨੂੰ ਆਵਾਰਾ ਕੁੱਤੇ ਵਲੋਂ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਗਿਆ | ਜਾਣਕਾਰੀ ਅਨੁਸਾਰ ਬੀਬੀ ਬੀਰੋ ਪਤਨੀ ਸਵਰਨ ਮਸੀਹ ਚੌਕੀਦਾਰ ਆਪਣੇ ਘਰ ਤੋਂ ਬਾਹਰ ਗੇਟ ਸਾਹਮਣੇ ਆਪਣੇ ਪਤੀ ਨੂੰ ਦੇਖਣ ਲਈ ਗਲੀ ਵਿਚ ਗਈ ਤਾਂ ਇਕ ਅਵਾਰਾ ਕੁੱਤੇ ਵਲੋਂ ਉਸ 'ਤੇ ਹਮਲਾ ਕਰ ਦਿੱਤਾ ਜਿਸ ਨਾਲ ਉਸ ਦੀਆਂ ਦੋਵੇਂ ਬਾਂਹਾਂ ਅਤੇ ਖੱਬੀ ਲੱਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ | ਉਕਤ ਔਰਤ ਵਲੋਂ ਰੌਲਾ ਪਾਉਣ 'ਤੇ ਪਿੰਡ ਦੇ ਕੁਝ ਨੌਜਵਾਨਾਂ ਨੇ ਬੜੀ ਮੁਸ਼ਕਿਲ ਨਾਲ ਬਜ਼ੁਰਗ ਔਰਤ ਨੂੰ ਕੁੱਤੇ ਤੋਂ ਬਚਾਇਆ | ਜ਼ਖ਼ਮੀ ਹਾਲਤ ਵਿਚ ਬੀਬੀ ਬੀਰੋ ਨੰੂ ਇਲਾਜ ਲਈ ਗੁਰਦਾਸਪੁਰ ਸਿਵਲ ਹਸਪਤਾਲ ਜਾਇਆ ਗਿਆ | ਜ਼ਖ਼ਮ ਜ਼ਿਆਦਾ ਹੋਣ ਕਰਕੇ ਬਜ਼ੁਰਗ ਬੀਬੀ ਤੇ ਉਸ ਦਾ ਪਰਿਵਾਰ ਪ੍ਰੇਸ਼ਾਨੀ ਦੇ ਆਲਮ ਵਿਚ ਹੈ ਕਿਉਂਕਿ ਪਰਿਵਾਰ ਦੀ ਮਾਲੀ ਹਾਲਤ ਠੀਕ ਨਹੀਂ ਹੈ ਤੇ ਉਸ ਦਾ ਪਤੀ ਵੀ ਬਜ਼ੁਰਗ ਤੇ ਅਪਾਹਜ ਹੈ | ਜ਼ਿਕਰਯੋਗ ਹੈ ਕਿ ਅਵਾਰਾ ਕੁੱਤਿਆਂ ਨਾਲ ਪੂਰੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ | ਪਰਿਵਾਰ ਤੇ ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਕੁੱਤਿਆਂ 'ਤੇ ਕਾਬੂ ਪਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ | ਦੱਸਣ ਅਨੁਸਾਰ ਉਸ ਗਲ਼ੀ ਵਿਚ ਹਰ ਸਮੇਂ ਬੱਚਿਆਂ ਤੇ ਲੋਕਾਂ ਦਾ ਆਉਣ ਜਾਣਾ ਲੱਗਾ ਰਹਿੰਦਾ ਹੈ ਜਿਸ ਕਾਰਨ ਲੋਕਾਂ ਅੰਦਰ ਹਰ ਸਮੇਂ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ |
ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਮਾਰਚ 19 ਅਪ੍ਰੈਲ ਨੂੰ ਅਗਲੀ ਖ਼ਬਰ ਵਿਧਾਇਕ ਪਾਹੜਾ ਨੇ ਵਾਰਡ ਨੰਬਰ-21 ਪਿੰਡ ਨਬੀਪੁਰ ਕਾਲੋਨੀ 'ਚ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।