ਸ੍ਰੀ ਹਰਿਗੋਬਿੰਦਪੁਰ, 30 ਮਾਰਚ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਧੀਰੋਵਾਲ ਵਿਖੇ ਸਥਿਤ ਹੋਲੀ ਫ਼ੈਮਲੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰੰਭ ਸਮਾਗਮ ਬੜੇ ਉਤਸ਼ਾਹ ਤੇ ਸਾਨੋ-ਸ਼ੌਕਤ ਨਾਲ ਮਨਾਇਆ ਗਿਆ | ਪਿ੍ੰਸੀਪਲ ਅਨੀਸ਼ਾ ਨੇ ਦੱਸਿਆ ਕਿ ਮੁੱਖ ਮਹਿਮਾਨ ਵਜੋਂ ਫਾਦਰ ਐਲਬਿਨ ਐਂਟਨੀ ਪੁੱਜੇ | ਸਕੂਲ ਪਿ੍ੰਸੀਪਲ ਅਨੀਸ਼ਾ ਅਤੇ ਸਕੂਲ ਮੈਨੇਜਰ ਸਿਸਟਰ ਸੁਦੀਪਾ ਨੇ ਸਮਾਗਮ 'ਚ ਪੁੱਜੇ ਨੰਨ੍ਹੇ-ਮੁੰਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਸਵਾਗਤ ਕੀਤਾ | ਸਮਾਗਮ ਦੀ ਸ਼ੁਰੂਆਤ ਪ੍ਰਾਰਥਨਾ ਗੀਤ ਨਾਲ ਕੀਤੀ ਜਿਸ ਨਾਲ ਮਾਹੌਲ ਭਾਵਪੂਰਨ ਬਣ ਗਿਆ | ਵਿਦਿਆਰਥੀਆਂ ਵਲੋਂ ਪ੍ਰਾਰਥਨਾ, ਸਵਾਗਤੀ ਡਾਂਸ ਤੇ ਹੋਰ ਰੰਗ-ਬਿਰੰਗੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ | ਮੁੱਖ ਮਹਿਮਾਨ ਫਾਦਰ ਐਲਬਿਨ ਐਂਟਨੀ ਆਪਣੇ ਪ੍ਰੇਰਣਾਦਾਇਕ ਸੰਦੇਸ਼ ਵਿਚ ਬੱਚਿਆਂ ਨੂੰ ਸਿੱਖਿਆ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ |